ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੁਪ ਦਾ ਫ਼ਰਿਸ਼ਤਾ ਉਡਣ ਲਗ ਪਿਆ ਸੀ। ਕਿੱਸਾਕ ਏਧਰ-ਓਧਰ ਟੁਰਨ-ਫਿਰਨ ਤੇ ਗੱਲਾਂ ਕਰਨ ਲਗ ਪਏ। ਦੋ ਜਣੇ ਓਹਲਾ ਬਣਾਣ ਲਈ ਝਾੜੀਆਂ ਵੱਢਣ ਚਲੇ ਗਏ, ਬਾਕੀ ਦੇ ਚੌਕੀ ਵਲ ਚੱਲਣ ਲਗ ਪਏ। ਲੂਕਾਸ਼ਕਾ ਤੇ ਨਜ਼ਾਰਕਾ ਪਿੰਡ ਜਾਣ ਦੀ ਤਿਆਰੀ ਕਰਨ ਲਗ ਪਏ।

ਅੱਧੇ ਘੰਟੇ ਪਿਛੋਂ ਲੁਕਾਸ਼ਕਾਂ ਤੇ ਨਜ਼ਾਰਕਾ ਘਰ ਦੇ ਰਾਹ ਪਏ ਹੋਏ ਸਨ; ਉਹ ਲਗਾਤਾਰ ਗੱਲਾਂ ਕਰ ਰਹੇ ਸਨ ਤੇ ਉਸ ਸੰਘਣੇ ਜੰਗਲ ਵਿਚੋਂ ਮਾਣੋ ਨਸਦੇ ਜਾ ਰਹੇ ਸਨ, ਜਿਹੜਾ ਤੇਰੇਕ ਤੇ ਪਿੰਡ ਦੇ ਵਿਚਾਲੇ ਸੀ।

“ਵੇਖੀਂ, ਉਹਨੂੰ ਦੱਸੀਂ ਨਾ, ਤੈਨੂੰ ਮੈਂ ਭੇਜਿਐ। ਬਸ ਜਾ ਤੇ ਪਤਾ ਕਰ ਲਿਆ, ਖੌਦ ਏਥੇ ਹੈ ਸੂ ਕਿ ਨਹੀਂ" ਲੁਕਾਸ਼ਕਾ ਆਪਣੀ ਤਿੱਖੀ ਆਵਾਜ਼ ਵਿਚ ਕਹਿ ਰਿਹਾ ਸੀ।

"ਤੇ ਮੈਂ ਯਾਮਕਾ ਵਲ ਵੀ ਜਾਵਾਂਗਾ, ' ਲਗਨ ਵਾਲੇ ਨਜ਼ਾਰਕੇ ਨੇ ਆਖਿਆ। ‘ਮੌਜ ਕਰਾਂਗੇ ਜ਼ਰਾ, ਕਿਉਂ ਭਲਾ?"

“ਜੇ ਅਜ ਨਹੀਂ ਕਰਨੀ, ਤਾਂ ਫੇਰ ਕਦੋਂ ਕਰਨੀ ਏਂ?” ਲੂਕਾਸ਼ਕੇ ਨੇ ਜਵਾਬ ਦਿਤਾ। ਜਦੋਂ ਉਹ ਪਿੰਡ ਪਹੁੰਚੇ, ਦੋਵਾਂ ਕੱਸਾਕਾਂ ਨੇ ਪੀਤੀ ਤੇ ਸ਼ਾਮ ਤਕ ਸੌਂ ਗਏ।

ਕਾਂਡ ਦਸਵਾਂ

ਉਤੇ ਦੱਸੀਆਂ ਗਈਆਂ ਘਟਨਾਵਾਂ ਪਿਛੋਂ ਤੀਜੇ ਦਿਨ ਕਾਕੇਸ਼ੀਆ ਦੀ ਇਕ ਪਿਆਦਾ ਰੈਜਮੈਂਟ ਦੀਆਂ ਦੋ ਕੰਪਨੀਆਂ ਕੱਸਾਕ ਪਿੰਡ ਨੋਵਾਮਲਿੰਸਕਾਯਾ ਪਹੁੰਚ ਪਈਆਂ। ਘੋੜਿਆਂ ਦੇ ਜੋਤਰੇ ਲਾਹੇ ਜਾ ਚੁਕੇ ਸਨ, ਤੇ ਕੰਪਨੀ ਦੇ ਗੱਡੇ ਚੌਕ ਵਿਚ ਖਲੋਤੇ ਸਨ। ਬਾਵਰਚੀਆਂ ਨੇ ਇਕ ਟੋਇਆ ਪੁਟ ਲਿਆ ਸੀ ਤੇ ਕਈ ਇਹਾਤਿਆਂ ਵਿਚੋਂ ( ਜਿਥੇ ਇਹ ਲਾਵਾਰਸ ਪਈ ਸੀ) ਇੱਕਠੀ ਕੀਤੀ ਗਈ ਲੱਕੜ ਨਾਲ ਹੁਣ ਖਾਣਾ ਪਕਾ ਰਹੇ ਸਨ; ਸਾਰਜੰਟਮੇਜਰ ਹਾਜ਼ਰੀ ਲਾ ਰਹੇ ਸਨ। ਸਰਵਿਸ ਕੋਰ ਦੇ ਬੰਦੇ ਘੋੜਿਆਂ ਨੂੰ ਬੰਨ੍ਹਣ ਲਈ ਜ਼ਮੀਨ ਵਿਚ ਬੱਲੀਆਂ ਗੱਡ ਰਹੇ ਸਨ; ਤੇ ਕੁਆਰਟਰ-ਮਾਸਟਰ ਇੰਜ ਸੜਕਾਂ ਉਤੇ ਘੁੰਮਦੇ ਫਿਰਦੇ ਸਨ, ਜਿਵੇਂ ਆਪਣੇ ਘਰ ਹੋਣ, ਤੇ ਅਫ਼ਸਰਾਂ ਤੇ ਸਿਪਾਹੀਆਂ ਨੂੰ ਉਹਨਾਂ ਦੀਆਂ ਰਹਿਣ ਦੀਆਂ ਥਾਵਾਂ ਵਿਖਾ ਰਹੇ ਸਨ। ਬਾਰੂਦ ਦੀਆਂ ਹਰੀਆਂ ਪੇਟੀਆਂ ਦੀ ਪਾਲ ਲਗੀ ਹੋਈ ਸੀ, ਕੰਪਨੀ ਦੇ ਗੱਡੇ ਤੇ ਘੋੜੇ ਸਨ, ਵੱਡੇ ਵੱਡੇ ਕੜਾਹੇ ਸਨ, ਜਿਨ੍ਹਾਂ ਵਿਚ ਦਲੀਆ ਬਣਾਇਆ ਜਾ ਰਿਹਾ ਸੀ। ਇਕ ਕੈਪਟਨ ਸੀ ਤੇ ਇਕ ਸੀਨੀਅਰ ਲੈਫ਼ਟੀਨੈਂਟ ਤੇ ਸਾਰਜੰਟਮੇਜਰ ਓਨੀਸੀਮ ਮਿਥੈਲੋਵਿਚ ਸੀ। ਤੇ ਇਸ ਲਈ ਕਿ ਇਹ ਸਾਰਾ ਕੁਝ ਇਕ ਕੱਸਾਕ ਪਿੰਡ ਵਿਚ ਸੀ, ਜਿਥੇ ਕੰਪਨੀਆਂ ਨੂੰ ਟਿਕਾਣਾ ਕਰਨ ਦਾ ਹੁਕਮ ਦਿਤਾ ਗਿਆ ਦੱਸੀਦਾ ਹਰ ਕੋਈ ਸੌਖਾ ਮਹਿਸੂਸ ਕਰ ਰਿਹਾ ਸੀ।

ਪਰ ਉਹਨਾਂ ਨੂੰ ਓਥੇ ਰਖਿਆ ਕਿਉਂ ਗਿਆ ਸੀ; ਕੱਸਾਕ ਕੌਣ ਸਨ; ਤੇ ਕੀ ਉਹ

੫੫