ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਕੀ ਲੈਣ ਆਇਐਂ? ਸਾਡੀ ਖਿੱਲੀ ਉਡਾਣਾ ਚਾਹੁਣੇਂ? ਮੈਂ ਤੈਨੂੰ ਸਿਖਾਵਾਂਗੀ ਜਾਚ ਖਿੱਲੀ ਉਡਾਣ ਦੀ; ਰਬ ਕਰੇ, ਤੈਨੂੰ ਕਾਲੀ ਪਲੇਗ ਪਵੇ!" ਉਹ ਆਪਣੇ ਵੱਟੇ ਮੱਥੇ ਹੇਠੋਂ ਨਵੇਂ ਆਏ ਉਤੇ ਸ਼ੱਕੀ ਨਜ਼ਰ ਸੁਟਦੀ, ਚਿਲਕੀ।

ਓਲੇਨਿਨ ਨੇ ਪਹਿਲੋਂ ਪਹਿਲ ਸਮਝਿਆ ਸੀ, ਥੱਕੀ-ਟੁੱਟੀ, ਬਹਾਦਰ ਕਾਕੇਸ਼ੀਆਈ ਫ਼ੌਜ ਦਾ ( ਜਿਸ ਵਿਚ ਉਹ ਵੀ ਸ਼ਾਮਲ ਸੀ) ਹਰ ਥਾਂ ਖੁਸ਼ੀਆਂ ਨਾਲ ਸੁਆਗਤ ਕੀਤਾ ਜਾਏਗਾ, ਖ਼ਾਸ ਕਰਕੇ ਕਿੱਸਾਕਾਂ ਵਲੋਂ, ਜੂ ਜੰਗ ਵਿਚ ਉਹਨਾਂ ਦੇ ਸਾਥੀ ਸਨ; ਇਸ ਲਈ ਉਹਨੂੰ ਇਸ ਅਗੋਂ-ਮਿਲਣੀ ਉਤੇ ਹੈਰਾਨੀ ਹੋਈ। ਪਰ ਉਹਨੇ ਆਪਣੀ ਹੋਸ਼ ਟਿਕਾਣੇ ਰਖੀ ਤੇ ਸਮਝਾਣ ਦੀ ਕੋਸ਼ਿਸ਼ ਕੀਤੀ ਕਿ ਉਹਦਾ ਇਰਾਦਾ ਆਪਣੇ ਰਹਿਣ ਦੀ ਥਾਂ ਲਈ ਅਦਾਇਗੀ ਦਾ ਸੀ, ਪਰ ਬੁੱਢੀ ਉਹਦੀ ਗਲ ਸੁਣਨ ਵਿਚ ਹੀ ਨਹੀਂ ਸੀ ਆਉਂਦੀ।

“ਤੂੰ ਆਇਆ ਕੀ ਕਰਨ ਏਂ? ਤੇਰੇ ਵਰਗੇ ਕੀੜੇ ਚਾਹੀਦੈ ਕਿਹਨੂੰ ਨੇ, ਘਰੋੜੀਆਂ ਖਾਖਾਂ ਵਾਲਾ? ਠਹਿਰ ਜਾ ਸਹੀ ਤੂੰ; ਜਦੋਂ ਮਾਲਕ ਵਾਪਸ ਆਉਂਦੈ, ਸਿਝ ਲੈਗਾ ਤੇਰੇ ਨਾਲ। ਮੈਨੂੰ ਤੇਰੇ ਪਲੀਤ ਪੈਸੇ ਨਹੀਂ ਚਾਹੀਦੇ। ਅਖੈ ਪੈਸੇ ਦਿਆਂਗਾ! ਜਿਵੇਂ ਅਸੀਂ ਕਦੀ ਪੈਸੇ ਵੇਖੇ ਈ ਨਾ ਹੋਣ! ਤੂੰ ਆਪਣੇ ਗੰਦੇ ਤੰਮਾਕੂ ਨਾਲ ਘਰ 'ਚ ਬੋ ਭਰ ਦੇਂਗਾ ਤੇ ਉਹਨੂੰ ਤੂੰ ਪੈਸਿਆਂ ਨਾਲ ਠੀਕ ਕਰ ਦੇਣਾ ਚਾਹੁਣੇਂ! ਤੇਰੇ ਜਿਹੇ ਕੀੜੇ ਜਿਵੇਂ ਅਸੀਂ ਪਹਿਲਾਂ ਨਹੀਂ ਵੇਖੇ ਹੋਏ! ਰਬ ਕਰੇ, ਢਿਡ 'ਚ ਗੋਲੀ ਲਗੀ, ਤੇ ਦਿਲ 'ਚ! ਬੁੱਢੀ ਬੇਬੇ

੬੦