ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੰਨ੍ਹਵੀਂ ਆਵਾਜ਼ ਵਿਚ ਚੀਕਦੀ ਗਈ, ਤੇ ਉਹਨੇ ਓਲੇਨਿਨ ਨੂੰ ਬੋਲਣ ਦਾ ਮੌਕਾ ਹੀ ਨਾ ਦਿਤਾ।

"ਲਗਦੈ, ਵਨਯੂਸ਼ਾ ਠੀਕ ਕਹਿ ਰਿਹਾ ਸੀ!" ਓਲੇਨਿਨ ਨੇ ਸੋਚਿਆ। "ਤਾਤਾਰ ਬਹੁਤਾ ਸਾਊ ਹੋਵੇਗਾ।" ਤੇ ਉਹ ਝੁੱਗੀ ਤੋਂ ਬਾਹਰ ਨਿਕਲ ਗਿਆ। ਬੇਬੇ ਉਲੀਤਕਾ ਦੀਆਂ ਗਾਲ੍ਹਾਂ ਉਹਦੇ ਮਗਰ-ਮਗਰ ਸਨ। ਜਦੋਂ ਉਹ ਨਿਕਲ ਰਿਹਾ ਸੀ, ਮਾਰਯਾਨਕਾ ਜਿਨ੍ਹੇ ਅਜੇ ਵੀ ਆਪਣੀ ਗੁਲਾਬੀ ਕਮੀਜ਼ ਹੀ ਪਾਈ ਹੋਈ ਸੀ, ਚਾਣਚਕ ਹੀ ਲਾਂਘੇ ਵਿਚ ਉਹਦੇ ਕੋਲੋਂ ਲੰਘੀ। ਨੰਗਾਂ ਪੈਰਾਂ ਨਾਲ ਪੌੜੀਆਂ ਉਤੇ ਤੇਜ਼-ਤੇਜ਼ ਟਪ-ਟਪ ਕਰਦੀ ਉਹ ਡਿਉੜੀ ਵਿਚੋਂ ਭਜ ਨਿਕਲੀ, ਅਟਕੀ, ਤੇ ਨੌਜਵਾਨ ਵਲ ਕਾਹਲੀ-ਕਾਹਲੀ ਹਸਦੀਆਂ ਅੱਖਾਂ ਨਾਲ ਵੇਖਦੀ, ਝੁੱਗੀ ਦੀ ਨੁੱਕਰ ਦੁਆਲੇ ਅਲੋਪ ਹੋ ਗਈ।

ਉਹਦੀ ਪੱਕੀ, ਜਵਾਨੀ-ਭਰੀ ਟੋਰ, ਚਿੱਟੇ ਰੂਮਾਲ ਥਲਿਉਂ ਡਲਕਦੀਆਂ ਅੱਖਾਂ ਦੀ ਉਹਦੀ ਅਲ੍ਹੜ ਤਕਣੀ, ਤੇ ਉਹਦੇ ਛੁਹਲੇ, ਗੁੱਝੇ ਪਿੰਡੇ ਦਾ ਓਲੇਨਿਨ ਉਤੇ ਪਹਿਲਾਂ ਨਾਲੋਂ ਵੀ ਡੂੰਘਾ ਪਰਭਾਵ ਪਿਆ।

"ਆਹਖੋ, ਇਹੋ ਹੀ ਹੈ," ਉਹ ਸੋਚਣ ਲਗਾ; ਉਹਨੂੰ ਆਪਣੀ ਰਹਿਣ ਦੀ ਥਾਂ ਦਾ ਖ਼ਿਆਲ ਹੋਰ ਵੀ ਘਟ ਆ ਰਿਹਾ ਸੀ। ਜਦੋਂ ਉਹ ਵਨਯੂਸ਼ੇ ਕੋਲ ਪਹੁੰਚਿਆ ਉਹ ਦੁਆਲੇ ਮਾਰਯਾਨਕਾ ਨੂੰ ਵੇਖਦਾ ਰਿਹਾ।

"ਵੇਖਿਆ ਜੇ, ਉਹ ਕੁੜੀ ਓਨੀ ਈ ਵਹਿਸ਼ੀ ਏ, ਜਿੰਨੀ ਬਾਕੀ ਦੇ, ਬਿਲਕੁਲ ਜੰਗਲੀ ਵਛੇਰੀ ਏ! ਵਨਯੂਸ਼ੇ ਨੇ ਆਖਿਆ। ਉਹ ਭਾਵੇਂ ਅਜੇ ਵੀ ਸਾਮਾਨ ਨਾਲ ਏ ਰੁੱਝਾ ਹੋਇਆ ਸੀ, ਕੁਝ-ਕੁਝ ਚਮਕ ਪਿਆ ਸੀ। "la femme!"[1] ਉਹ ਉਚੀ ਜੇਤੂ ਆਵਾਜ਼ ਵਿਚ ਅਗੇ ਬੋਲਿਆ, ਤੇ ਉਹਦਾ ਹਾਸਾ ਛੁਟ ਪਿਆ।

ਕਾਂਡ ਗਿਆਰਵਾਂ

ਸ਼ਾਮ ਵੇਲੇ ਘਰ ਦਾ ਮਾਲਕ ਆਪਣੀਆਂ ਮੱਛੀਆਂ ਫੜ ਵਾਪਸ ਆਇਆ, ਤੇ ਜਦੋਂ ਉਹਨੂੰ ਪਤਾ ਲਗਾ, ਕੈਡਿਟ ਆਪਣੇ ਰਹਿਣ ਲਈ ਪੈਸੇ ਦੇਵੇਗਾ, ਉਹਨੇ ਬੁੱਢੀ ਨੂੰ ਠੰਡਿਆਂ ਪਾਇਆ ਤੇ ਵਨਯੂਸ਼ੇ ਦੀਆਂ ਮੰਗਾਂ ਪੂਰੀਆਂ ਕਰ ਦਿਤੀਆਂ।

ਨਵੀਂ ਰਿਹਾਇਸ਼ ਵਿਚ ਸਾਰਾ ਕੁਝ ਠੀਕ-ਠਾਕ ਹੋ ਗਿਆ। ਮੇਜ਼ਬਾਨ ਸਿਆਲਾਂ ਵਾਲੇ ਘਰ ਵਿਚ ਚਲੇ ਗਏ ਤੇ ਉਹਨਾਂ ਆਪਣੀ ਹੁਨਾਲੇ ਵਾਲੀ ਝੁੱਗੀ ਤਿੰਨ ਰੂਬਲ ਮਾਹਵਾਰ ਉਤੇ ਕੈਡਿਟ ਨੂੰ ਦੇ ਦਿਤੀ। ਓਲੇਨਿਨ ਨੇ ਕੁਝ ਖਾ-ਪੀ ਲਿਆ ਸੀ ਤੇ ਸੌਂ ਗਿਆ ਹੋਇਆ ਸੀ। ਸ਼ਾਮ ਵੇਲੇ ਉਹ ਜਾਗਿਆ, ਨਹਾਤਾ, ਤੇ ਆਪਣਾ ਆਪ ਸਾਫ਼-ਸੁਥਰਾ ਕਰ, ਉਸ


੬੧

  1. ਫਰਾਂਸੀਸੀ ਬੋਲੀ; ਅਰਥ: ਇਸਤ੍ਰੀ — ਸੰ: