ਨਜ਼ਰਾਂ 'ਚ ਤੂੰ ਤਾਂਤਾਰ ਨਾਲੋਂ ਵੀ ਗਿਆਂ-ਗੁਜ਼ਰਿਆ ਹੋਇਐਂ। ‘ਅਧਰਮੀ ਰੂਸੀ, ' ਕਹਿੰਦੇ ਨੇ। ਪਰ ਜਿਥੋਂ ਤਕ ਮੇਰਾ ਸਵਾਲ ਏ, ਭਾਵੇਂ ਤੂੰ ਫ਼ੌਜੀ ਏਂ, ਮਨੁਖ ਤੂੰ ਵੀ ਏਂ, ਤੇ ਤੇਰੇ ਅੰਦਰ ਰੂਹ ਏ। ਠੀਕ ਨਹੀਂ ਕਹਿ ਰਿਹਾ? ਇਲਿਯਾ ਮੋਸੋਇਚ ਫ਼ੌਜੀ ਸੀ, ਪਰ ਤਾਂ ਵੀ ਕਿਵੇਂ ਹੀਰਿਆਂ ਵਰਗਾ ਆਦਮੀ ਸੀ! ਇੰਜ ਨਹੀਂ, ਦੋਸਤਾ? ਏਸੇ ਕਰ ਕੇ ਸਾਡੇ ਲੋਕ ਮੈਨੂੰ ਚੰਗਾ ਨਹੀਂ ਸਮਝਦੇ; ਪਰ ਮੈਨੂੰ ਕੋਈ ਪਰਵਾਹ ਪਈ ਹੋਈ ਏ! ਮੈਂ ਮੌਜੀ ਆਦਮੀ ਆਂ, ਤੇ ਮੈਨੂੰ ਹਰ ਕੋਈ ਚੰਗਾ ਲਗਦਾ ਏ। ਮੈਂ ਯੇਰੋਸ਼ਕਾ ਹਾਂ; ਆਹਖੋ, ਮੇਰੇ ਦੋਸਤਾ। ਤੇ ਬੁੱਢੇ ਕੱਸਾਕ ਨੇ ਹੱਬ ਨਾਲ ਨੌਜਵਾਨ ਦੇ ਮੋਢੇ ਉਤੇ ਥਾਪੜਾ ਦਿਤਾ।
ਕਾਂਡ ਬਾਰ੍ਹਵਾਂ
ਵਨਯੂਸ਼ਾ, ਏਧਰ ਵਧੀਆ ਨੌਂ ਵਿਚ ਸੀ; ਉਹਨੇ ਏਧਰ ਘਰ-ਗ੍ਰਹਿਸਥੀ ਦਾ ਬੰਦੋਬਸਤ ਮੁਕਾ ਲਿਆ ਸੀ, ਤੇ ਏਥੋਂ ਤਕ ਕਿ ਕੰਪਨੀ ਦੇ ਨਾਈ ਤੋਂ ਹਜਾਮਤ ਵੀ ਕਰਵਾ ਲਈ ਸੀ ਤੇ ਆਪਣੇ ਉਚੇ ਬੂਟਾਂ ਵਿਚੋਂ ਪਤਲੂਨ ਬਾਹਰ ਕਢ ਲਈ ਹੋਈ ਸੀ, ਜੋ ਇਸ ਗਲ ਦੀ ਨਿਸ਼ਾਨੀ ਸੀ ਕਿ ਕੰਪਨੀ ਦਾ ਠਿਕਾਨਾ ਆਰਾਮ ਵਾਲੀ ਥਾਂ ਸੀ। ਉਹਨੇ ਯੇਰੋਸ਼ਕੇ ਵਲ ਧਿਆਨ ਨਾਲ, ਪਰ, ਮਿਹਰ ਨਾਲ ਨਾ ਵੇਖਿਆ, ਇੰਜ ਜਿਵੇਂ ਕਿਸੇ ਜੰਗਲੀ ਜਨੌਰ ਵਲ ਵੇਖ ਰਿਹਾ ਹੋਵੇ, ਜਿਹੜਾ ਉਹਨੇ ਅਗੇ ਕਦੀ ਨਾ ਵੇਖਿਆ ਹੋਵੇ; ਉਹਨੇ ਫ਼ਰਸ਼ ਵਲ ਵੇਖ ਸਿਰ ਮਾਰਿਆ, ਜਿਹੜਾ ਬੁੱਢੇ ਨੇ ਗੰਦਾ ਕਰ ਦਿਤਾ ਹੋਇਆ ਸੀ, ਤੇ ਬੈਂਚ ਹੇਠੋਂ ਦੋ ਬੋਤਲਾਂ ਫੜ ਮਕਾਨ-ਮਾਲਕਨ ਕੋਲ ਗਿਆ।
"ਸ਼ੁਭ ਸ਼ਾਮ, ਭਲੇ ਲੋਕੋ, " ਬਹੁਤ ਹੀ ਬੀਬੇ ਬਣਨ ਦਾ ਇਰਾਦਾ ਬਣਾ, ਉਹਨੇ ਆਖਿਆ। “ ਮੇਰੇ ਮਾਲਕ ਨੇ ਕੁਝ ਚੀਖ਼ੀਰ ਲੈਣ ਭੇਜਿਐ, ਕਢ ਦਿਓਗੇ ਮੈਨੂੰ ਕੁਝ ਲੋਕ?"
ਬੁੱਢੀ ਨੇ ਕੋਈ ਜਵਾਬ ਨਾ ਦਿਤਾ। ਕੁੜੀ ਨੇ, ਜਿਹੜੀ ਇਕ ਨਿੱਕੇ ਜਿਹੇ ਤਾਤਾਰ ਸ਼ੀਸ਼ੇ ਅਗੇ ਆਪਣੇ ਸਿਰ ਉਤੇ ਰੂਮਾਲ ਬੰਨ੍ਹ ਰਹੀ ਸੀ, ਮੂੰਹ ਭੁਆ ਚੁਪ-ਚਾਪ ਵਨਯੂਸ਼ੇ ਵਲ ਤਕਿਆ।
"ਮੈਂ ਇਹਦੇ ਲਈ ਪੈਸੇ ਦਿਆਂਗਾ, ਸਤਿਕਾਰੇ ਲੋਕੋ," ਆਪਣੇ ਬੋਝੇ ਵਿਚ ਤਾਂਬੇ ਦੇ ਸਿੱਕੇ ਖੜਕਾਂਦਿਆਂ, ਵਨਯੂਸ਼ੇ ਨੇ ਕਿਹਾ।“ ਸਾਡੇ ਨਾਲ ਮਿਹਰਬਾਨੀ ਨਾਲ ਪੇਸ਼ ਆਓ, ਤੇ ਅਸੀਂ ਵੀ ਤੁਹਾਡੇ ਨਾਲ ਮਿਹਰਬਾਨੀ ਨਾਲ ਪੇਸ਼ ਆਵਾਂਗੇ, " ਉਹ ਅਗੋਂ ਬੋਲਿਆ।
"ਕਿੰਨੀ?" ਬੁੱਢੀ ਨੇ ਚਾਣਚਕ ਪੁਛਿਆ।
"ਇਕ ਪਿੰਟ!"
“ਜਾ, ਬੀਬਾ, ਥੋੜੀ ਜਿਹੀ ਕਢ ਦੇ ਨੇ," ਬੇਬੇ ਉਲੀਤਕਾ ਨੇ ਆਪਣੀ ਧੀ ਨੂੰ ਆਖਿਆ। “ ਲਾਡੋ, ਓਸ ਢੋਲ 'ਚੋਂ ਕਢ ਲੈ, ਜਿਹੜਾ ਸ਼ੁਰੂ ਕਰ ਲਿਐ।"
੬੭