ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹਾਤਾ ਪਾਰ ਕਰ ਤੇ ਢੋਲਾਂ ਨਾਲ ਭਰੇ ਠੰਡੇ ਹਨੇਰੇ ਕਮਰੇ ਵਿਚ ਵੜ, ਮਾਰਯਾਨਕਾ ਇਕ ਢੋਲ ਕੋਲ ਗਈ, ਤੇ ਉਹਨੇ ਆਮ ਕੀਤੇ ਜਾਣ ਵਾਲੀ ਅਰਦਾਸ ਦੁਹਰਾ ਉਹਦੇ ਵਿਚ ਇਕ ਡੋਈ ਵਾਹ ਦਿਤੀ। ਵਨਯੂਸ਼ਾ, ਬਰੂਹਾਂ ਵਿਚ ਖਲੋਤਾ, ਉਹਦੇ ਵਲ ਵੇਖ ਮੁਸਕਰਾਂਦਾ ਰਿਹਾ। ਉਹਨੂੰ ਇਹ ਬਹੁਤ ਹੀ ਹਸਾਉਣੀ ਗਲ ਲਗਦੀ ਸੀ ਕਿ ਉਹਨੇ ਸਿਰਫ਼ ਕਮੀਜ਼ ਹੀ ਪਾਈ ਹੋਈ ਸੀ, ਪਿਛੋਂ ਕੱਸ ਕੇ ਆਈ ਹੋਈ ਤੇ ਅਗੋਂ ਕੁੰਜੀ ਹੋਈ, ਤੇ ਉਹਨੂੰ ਇਹ ਗਲ ਹੋਰ ਵੀ ਹਸਾਉਣੀ ਲਗੀ ਕਿ ਉਹਨੇ ਚਾਂਦੀ ਦੇ ਸਿਕਿਆਂ ਦੀ ਗਾਨੀ ਪਾਈ ਹੋਈ ਸੀ। ਉਹਨੂੰ ਇਹ ਚੀਜ਼ ਬਹੁਤ ਹੀ ਅ-ਰੂਸੀ ਲਗੀ, ਤੇ ਇਹ ਕਿ ਪਿਛੇ ਘਰ ਭੋਂ-ਗੁਲਾਮਾਂ ਦੇ ਕੁਆਰਟਰਾਂ ਵਿਚ ਲੋਕ ਹੱਸਣਗੇ, ਜੇ ਉਹਨਾਂ ਨੂੰ ਇਹੋ ਜਿਹੀ ਕੁੜੀ ਦਿੱਸੇ ਤਾਂ। la fille comme c'est très bien,"[1] ਤਬਦੀਲੀ ਲਈ ਉਹਨੇ ਸੋਚਿਆ। ਮਾਲਕ ਨੂੰ ਦੱਸਾਂਗਾ ਇਹ ਮੈਂ। "

ਓਏ ਸ਼ੈਤਾਨਾ, ਚਾਨਣੇ ਖੜਾ ਕੀ ਕਰਦਾ ਪਿਐਂ ! ਅਚਾਨਕ ਹੀ ਕੁੜੀ ਕੜਕੀ | “ ਪੀਪੀ ਕਿਉਂ ਨਹੀਂ ਫੜਾਂਦਾ ਮੈਨੂੰ !

ਪੀਪੀ ਨੂੰ ਠੰਡੀ ਲਾਲ ਸ਼ਰਾਬ ਨਾਲ ਭਰ ਮਾਰਯਾਨਕਾ ਨੇ ਵਨਯੂਸ਼ੇ ਨੂੰ ਫੜਾ ਦਿਤੀ। ..

ਪੈਸੇ ਮਾਂ ਨੂੰ ਦੇ-ਦੇ, " ਉਸ ਹਥ ਨੂੰ ਪਰ੍ਹਾਂ ਧਕਦਿਆਂ, ਜਿਸ ਵਿਚ ਉਹਨੇ ਪੈਸੇ ਨੂੰ " ਨੂੰ ਫੜੇ ਹੋਏ ਸਨ, ਉਹ ਬੋਲੀ।

ਵਨਸ਼ਾ ਹਸ ਪਿਆ। ਹਸ ਪਿਆ। “ ਏਨੀ ਗੁੱਸੇ ਕਿਉਂ ਏਂ, ਢੋਲ ਨੂੰ ਕਸ ਰਹੀ ਸੀ, ਬੇ-ਹਿੰਮਤੀ ਨਾਲ ਪੈਰ ਘਿਸਰਦਿਆਂ, ਵਿਚ ਆਖਿਆ।

ਉਹ ਹੱਸਣ ਲਗ ਪਈ।

“ਤੇ ਤੂੰ! ਮਿਹਰਬਾਨੀ ਤੋਂ ਕੰਮ ਲੈ ਰਿਹੈਂ ?' 11 13 ਬੀਬੀ ? ਬੀਬੀ ? ਜਦੋਂ ਕੁੜੀ ਵਨਯੂਸ਼ੇ ਨੇ ਚੰਗੇ ਲਹਿਜੇ

“ਅਸੀਂ, ਮੈਂ ਤੇ ਮੇਰਾ ਮਾਲਕ, ਬਹੁਤ ਈ ਮਿਹਰਬਾਨ ਆਂ, ਵਨਯੂਸ਼ੇ ਨੇ ਪੱਕੀ ਤਰ੍ਹਾਂ ਆਖਿਆ। ਅਸੀਂ ਏਨੇ ਮਿਹਰਬਾਨ ਆਂ ਕਿ ਜਿਥੇ ਕਿਤੇ ਵੀ ਅਸੀਂ ਰਹੇ ਹਾਂ, ਸਾਡੇ ਮੇਜ਼ਬਾਨ ਬਹੁਤ ਈ ਸ਼ੁਕਰਗੁਜ਼ਾਰ ਰਹੇ ਨੇ। ਇਸ ਲਈ ਕਿ ਉਹ ਸ਼ਰੀਫ਼ਜ਼ਾਦਾ ਏ। 11

ਕੁੜੀ ਖਲੋਤੀ ਸੁਣਦੀ ਰਹੀ। 41

ਤੇ ਤੇਰਾ ਮਾਲਕ ਵਿਆਹਿਆ ਹੋਇਐ ? 31

ਨਹੀਂ, ਮਾਲਕ ਨੌਜਵਾਨ ਤੇ ਅਣਵਿਆਹਿਐ, ਇਸ ਲਈ ਕਿ ਵਡੇ ਘਰਾਂ ਦੇ ਸ਼ਰੀਫ਼ਜ਼ਾਦੇ ਛੋਟੀ ਉਮਰੇ ਵਿਆਹ ਨਹੀਂ ਕਰ ਸਕਦੇ, " ਵਨਯੂਸ਼ੇ ਨੇ ਸਿਖਿਆ ਦੇਂਦਿਆਂ ਆਖਿਆ।

-ਫ਼ਰਾਂਸੀਸੀ ਬੋਲੀ ; ਅਰਥ : ਕੁੜੀ ਏ, ਬੜੀ ਚੰਗੀ ਏ - ਸੰ :

੬੯ M U

  1. -ਫ਼ਰਾਂਸੀਸੀ ਬੋਲੀ ; ਅਰਥ : ਕੁੜੀ ਏ, ਬੜੀ ਚੰਗੀ ਏ - ਸੰ :