ਇਹ ਸਾਰਾ ਵਕਤ ਲੁਕਾਸ਼ਕਾ ਮਾਰਯਾਨਕਾ ਵਲ ਤਕਦਾ ਚੁਪ-ਚਾਪ ਖਲੋਤਾ ਸੀ। ਉਹਦੀ ਟੱਕ ਨਾਲ ਕੁੜੀ ਪ੍ਰਤਖ ਹੀ ਘਬਰਾ ਰਹੀ ਸੀ। “ਹੂੰ, ਮਾਰਯਾਨਕਾ ਸੁਣਿਆ, ਉਹਨਾਂ ਇਕ ਵਡਾ ਅਫ਼ਸਰ ਤੁਹਾਡੇ ਕੋਲ ਟਿਕਾ ਦਿਤੈ, ਕੋਲ ਹੁੰਦਿਆਂ, ਉਹਨੇ ਆਖਿਆ।
ਮਾਰਯਾਨਕਾ ਨੇ, ਜਿਵੇਂ ਕਿ ਉਹਦਾ ਸੁਭਾ ਸੀ, ਜਵਾਬ ਦੇਣ ਤੋਂ ਪਹਿਲਾਂ ਉਡੀਕਿਆ ਤੇ ਹੌਲੀ ਹੌਲੀ ਅੱਖਾਂ ਕੱਸਾਕਾਂ ਵਲ ਉਚੀਆਂ ਕੀਤੀਆਂ। ਲੂਕਾਸ਼ਕੇ ਦੀਆਂ ਅੱਖਾਂ ਹੱਸ ਰਹੀਆਂ ਸਨ, ਜਿਵੇਂ ਉਹਦੇ ਆਪਣੇ ਤੇ ਕੁੜੀ ਵਿਚਕਾਰ, ਜੁ ਕੁਝ ਕਿਹਾ ਜਾ ਰਿਹਾ ਸੀ, ਉਸ ਤੋਂ ਅਡ, ਕੋਈ ਖ਼ਾਸ ਗੱਲ ਹੋ ਰਹੀ ਹੋਵੇ।
"ਆਹਖੋ, ਇਹਨਾਂ ਲਈ ਠੀਕ ਏ, ਦੋ ਘਰ ਨੇ ਇਹਨਾਂ ਕੋਲ, ਇਕ ਬੁੱਢੀ ਜ਼ਨਾਨੀ ਨੇ ਮਾਰਯਾਨਕਾ ਵਲੋਂ ਜਵਾਬ ਦਿਤਾ, “ ਪਰ ਹੁਣ ਫ਼ੋਮੂਸ਼ਕਿਨ ਦੇ ਘਰ ਵੀ ਇਕ ਵਡਾ ਅਫ਼ਸਰ ਟਿਕਾ ਦਿਤਾ ਨੇ, ਤੇ ਕਹਿੰਦੇ ਨੇ ਇਕ ਪੂਰੀ ਨੁੱਕਰ ਉਹਦੀਆਂ ਚੀਜ਼ਾਂ ਨਾਲ ਤੂੜੀ ਪਈ ਏ, ਤੇ ਘਰ ਵਾਲਿਆਂ ਲਈ ਥਾਂ ਈ ਕੋਈ ਨਹੀਂ ਰਹੀ। ਇਹੋ ਜਿਹੀ ਗਲ ਅਗੇ ਕਿਸੇ ਸੁਣੀ ਏਂ, ਇਹੋ ਜਿਹੇ ਪਿੰਡ 'ਚ ਪੂਰੇ ਦੇ ਪੂਰੇ ਟੋਲੇ ਨੂੰ ਖੁਲ੍ਹਿਆਂ ਛਡ ਦੇਣਾ? "
“ਮੈਂ ਕਿਸੇ ਦੇ ਮੂੰਹੋਂ ਸੁਣਿਐ, ਤੇਰੇਕ ਦੇ ਆਰ-ਪਾਰ ਪੁਲ ਬਣਾਣਗੇ," ਕੁੜੀਆਂ ਵਿਚੋਂ ਇਕ ਬੋਲੀ।
“ਤੇ ਮੈਂ ਸੁਣਿਐ, ਉਹ ਟੋਇਆ ਪੁੱਟਣਗੇ ਤੇ ਕੁੜੀਆਂ ਨੂੰ ਵਿਚ ਪਾ ਦੇਣਗੇ, ਲਈ ਕਿ ਉਹ ਮੁੰਡਿਆਂ ਨੂੰ ਪਿਆਰ ਨਹੀਂ ਕਰਦੀਆਂ, ' ਉਸਤੇਨਕਾ ਕੋਲ ਆਉਂਦਿਆਂ, ਨਜ਼ਾਰਕੇ ਨੇ ਆਖਿਆ; ਤੇ ਉਹਨੇ ਫੇਰ ਖ਼ਬਤੀਆਂ ਵਾਲੀ ਕੋਈ ਹਰਕਤ ਕੀਤੀ, ਜਿਸ ਨਾਲ ਹਰ ਕੋਈ ਹੱਸਣ ਲਗ ਪਿਆ, ਤੇ ਯਰਗੂਸ਼ੋਵ, ਮਾਰਯਾਨਕਾ ਕੋਲੋਂ ਲੰਘਦਿਆਂ, ਜਿਹੜੀ ਅਗਲੀ ਸੀ, ਇਕ ਬੁੱਢੀ ਜ਼ਨਾਨੀ ਨੂੰ ਜੱਫ਼ੀ ਪਾਣ ਲਗ ਪਿਆ।
"ਮਾਰਯਾਨਕਾ ਨੂੰ ਜੱਫ਼ੀ ਕਿਉਂ ਨਹੀਂ ਪਾਂਦਾ? ਅਗਲੀ ਉਹ ਏ," ਨਜ਼ਾਰਕੇ ਨੇ ਆਖਿਆ।
"ਨਹੀਂ, ਮੇਰੀ ਬੁਢੜੀ ਬਹੁਤੀ ਮਿਠੜੀ ਏ," ਘੁਲ ਰਹੀ ਬੁੱਢੀ ਨੂੰ ਚੁੰਮਦਿਆਂ, ਕੱਸਾਕ ਉਚੀ ਸਾਰੀ ਬੋਲਿਆ।
"ਮੇਰਾ ਸਾਹ ਘੋਪ ਦੇਵੇਂਗਾ," ਉਹਨੇ ਦੁਹਾਈ ਪਾਈ, ਹੱਸੀ।
ਗਲੀ ਦੇ ਦੂਜੇ ਸਿਰੇ ਉਤੇ ਪੈਰਾਂ ਦੀ ਬਾਕਾਇਦਾ ਚਾਪ ਨੇ ਉਹਨਾਂ ਦੇ ਹਾਸੇ ਨੂੰ ਟੁਕ ਦਿਤਾ। ਆਪਣੇ ਚੋਗੇ ਪਾਈ, ਆਪਣੀਆਂ ਬੰਦੂਕਾਂ ਮੋਢਿਆਂ ਉਤੇ ਰਖੀ, ਤਿੰਨ ਫ਼ੌਜੀ ਬਾਰੂਦ ਵਾਲੇ ਗੱਡੇ ਦਾ ਪਹਿਰਾ ਬਦਲਵਾਣ ਲਈ ਪੈਰ ਮੇਲ ਮਾਰਚ ਕਰ ਰਹੇ ਸਨ।
ਦਫ਼ੇਦਾਰ, ਰਿਸਾਲੇ ਦੇ ਇਕ ਪੁਰਾਣੇ ਸਿਪਾਹੀ, ਨੇ ਕੱਸਾਕਾਂ ਵਲ ਗੁੱਸੇ ਨਾਲ ਤਕਿਆ ਤੇ ਆਪਣੇ ਬੰਦਿਆਂ ਨੂੰ ਸਿੱਧਾ ਓਧਰ ਲੈ ਗਿਆ, ਜਿਥੇ ਲੁਕਾਸ਼ਕਾ ਤੇ ਨਜ਼ਾਰਕਾ ਇਸ