ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ, ਤੇ ਜਿਹੜਾ ਇਕੋ ਬੈਠਕ ਵਿਚ ਚੀਖ਼ੀਰ ਦੀਆਂ ਦੋ ਬਾਲਟੀਆਂ ਪੀ ਸਕਦਾ ਸੀ। ਉਹ ਆਪਣੇ ਤੇ ਆਪਣੇ ਦੋਸਤ ਗਿਰਚੀਕ ਦੇ ਵੇਲਿਆਂ ਦੀਆਂ ਗੱਲਾਂ ਸੁਣਾਂਦਾ ਰਿਹਾ ਜਿਹਦੇ ਨਾਲ ਰਲ, ਉਹ ਚੋਰੀ ਛੁਪੇ, ਪਲੇਗ ਦੇ ਦਿਨੀਂ, ਤੇਰੋਕ ਤੋਂ ਪਾਰ ਨਮਦੇ ਦੇ ਚੋਗੇ ਲਿਜਾਇਆ ਕਰਦਾ ਸੀ। ਉਹਨੇ ਦਸਿਆ ਕਿਵੇਂ ਇਕ ਦਿਨ ਸਵੇਰੇ ਉਹਨੇ ਦੋ ਹਿਰਨ ਮਾਰੇ ਸਨ, ਤੇ ਉਹਨੇ ਆਪਣੀ ਮਾਸ਼ੂਕਾ ਬਾਰੇ ਦਸਿਆ, ਜਿਹੜੀ ਰਾਤ ਵੇਲੇ ਦੌੜ ਉਹਦੇ ਕੋਲ ਚੌਕੀ ਵਿਚ ਪਹੁੰਚ ਜਾਇਆ ਕਰਦੀ ਸੀ। ਉਹਨੇ ਇਹ ਬਾਰੇ ਕੁਝ ਏਡੀ ਖੁਸ਼-ਬਿਆਨੀ ਤੇ ਖੁਸ਼-ਰੰਗੀ ਨਾਲ ਦਸਿਆ ਕਿ ਓਲੇਨਿਨ ਨੂੰ ਪਤਾ ਹੀ ਨਾ ਲਗਾ, ਵਕਤ ਕਿਵੇਂ ਲੰਘ ਗਿਆ।

"ਹੂੰ, ਦੋਸਤਾ, ਤੂੰ ਮੈਨੂੰ ਮੇਰੀ ਜਵਾਨੀ ਵੇਲੇ ਨਹੀਂ ਸੀ ਤਕਿਆ : ਓਦੋਂ ਤੈਨੂੰ ਮੈਂ ਕੁਝ ਵਿਖਾਂਦਾ, ਕੀ ਹੁੰਦੈ। ਅਜ ‘ ਯੇਰੋਸ਼ਕਾ ਬੂਥੀ ਚੱਟਦੈ,' ਪਰ ਓਦੋਂ ਯੋਰੋਸ਼ਕੇ ਦੀ ਸਾਰੀ ਰੈਜਮੇਂਟ 'ਚ ਸੋਭਾ ਹੁੰਦੀ ਸੀ। ਸਭ ਤੋਂ ਸੁਹਣਾ ਘੋੜਾ ਕਿਦ੍ਹਾ ਸੀ ? ‘ਗੁਰਦੇ ’[1] ਦੀ ਤਲਵਾਰ ਕਿਦ੍ਹੇ ਕੋਲ ਸੀ ? ਕਿਸ ਬੰਦੇ ਨਾਲ ਸ਼ਰਾਬ ਪੀਣੀ ਤੇ ਮੌਜ ਉਡਾਣੀ ਹੁੰਦੀ ਸੀ ? ਅਹਿਮਦ ਖਾਨ ਨੂੰ ਮਾਰਨ ਲਈ ਪਹਾੜਾਂ 'ਚ ਕਿੰਨੂ, ਘਲਿਆ ਜਾਣਾ ਸੀ ? ਜਵਾਬ ਸਦਾਈ, ਯੇਰੋਸ਼ਕਾ ! ਕੁੜੀਆਂ ਕਿਹਨੂੰ ਚਾਂਹਦੀਆਂ ਸਨ? ਇਹਦਾ ਜਵਾਬ ਹਮੇਸ਼ਾ ਯੇਰੋਸ਼ਕੇ ਨੂੰ ਦੇਣਾ ਪੈਂਦਾ। ਏਸ ਲਈ ਕਿ ਮੈਂ ਸਚੀ ਮੁਚੀ ਦਾ ਜੀਗੀਤ ਹੁੰਦਾ ਸਾਂ ਪਿਆਕ ; i ਚੋਰ ( ਮੈਂ ਪਹਾੜਾਂ 'ਚ ਘੋੜਿਆਂ ਦੇ ਵਗ ਕਾਬੂ ਕਰ ਲੈਂਦਾ ਸਾਂ ) ; ਗਵੱਯਾ ; ਮੈਂ ਹਰ ਚੀਜ਼ ਕਰ ਸਕਦਾ ਸਾਂ ! ਅਜਕਲ ਇਹੋ ਜਿਹੇ ਕੱਸਾਕ ਨਹੀਂ ਹੁੰਦੇ। ਇਹਨਾਂ ਨੂੰ ਵੇਖ ਮੇਰਾ ਦਿਲ ਕੱਚਾ ਹੁੰਦੈ। ਜਦੋਂ ਉਹ ਏਡੇ ਹੋ ਜਾਂਦੇ ਨੇ ( ਯੇਰੋਸ਼ਕੇ ਨੇ ਆਪਣਾ ਹਥ ਜ਼ਮੀਨ ਤੋਂ ਕੋਈ ਤਿੰਨ ਫੁਟ ਉਤਾਂਹ ਕੀਤਾ), ਬੇਥਵੇ ਜਿਹੇ ਬੂਟ ਪਾ ਲੈਂਦੇ ਨੇ ਤੇ ਉਹਨਾਂ ਵਲ ਤਕਦੇ ਰਹਿੰਦੇ ਨੇ — ਬਸ ਏਸੇ ਈ ਖੁਸ਼ੀ ਦਾ ਪਤਾ ਨੇ। ਜਾਂ ਆਪਣਾ ਅੰਦਰ ਸ਼ਰਾਬ ਨਾਲ ਭਰ ਲੈਣਗੇ, ਉਹ ਬੰਦਿਆਂ ਵਾਂਗ ਨਹੀਂ ਪੀ ਸਕਦੇ, ਸਭ ਕੁਝ ਗ਼ਲਤ ਕਰਨਗੇ ਕਿਸੇ ਨਾ ਕਿਸੇ ਤਰ੍ਹਾਂ। ਤੇ ਮੈਂ ਕੀ ਹੁੰਦਾ ਸਾਂ ? ਮੈਂ ਸਾਂ ਚੋਰ ਯੇਰੋਕਾ ; ਪਿੰਡਾਂ 'ਚ ਤੇ ਪਹਾੜਾਂ 'ਚ ਮੇਰੇ ਨਾਂ ਹੁੰਦਾ ਸੀ। ਸ਼ਹਿਜ਼ਾਦੇ ਮੈਨੂੰ ਮਿਲਣ ਆਉਂਦੇ ਹੁੰਦੇ ਸਨ ! ਉਹ ਮੇਰੇ ਕੂਨਾਕ ਹੁੰਦੇ ਸਨ। ਮੈਂ ਹਰ ਕਿਸੇ ਦਾ ਕੂਨਾਕ ਹੁੰਦਾ ਸਾਂ। ਤਾਤਾਰ ਨਾਲ ਮੈਂ ਤਾਤਾਰ ਸਾਂ; ਆਰਮੇਨੀਅਨ ਨਾਲ - ਮੈਂ ਆਰਮੇਨੀਅਨ ਸਾਂ ; ਫ਼ੌਜੀ ਨਾਲ - ਮੈਂ ਫ਼ੌਜੀ ਸਾਂ ; ਅਫ਼ਸਰ ਨਾਲ – ਮੈਂ ਅਫ਼ਸਰ ਸਾਂ। ਜਿੰਨਾ ਚਿਰ ਤਕ ਉਹ ਪਿਆਕ ਹੁੰਦਾ ਸੀ, ਮੈਂ ਪਰਵਾਹ ਨਹੀਂ ਸਾਂ ਕਰਦਾ। ‘ਤੈਨੂੰ ਆਪਣੇ ਆਪ ਨੂੰ ਦੁਨੀਆਂਦਾਰੀ ਤੋਂ ਸਾਫ਼ ਕਰ ਲੈਣਾ ਚਾਹੀਦੈ, ' ਉਹ ਕਹਿੰਦੇ ਸਨ। ‘ਤੈਨੂੰ ਫ਼ੌਜੀਆਂ ਨਾਲ ਨਹੀਂ ਪੀਣੀ ਚਾਹੀਦੀ, ਤੈਨੂੰ ਤਾਤਾਰ ਨਾਲ ਨਹੀਂ ਖਾਣਾ ਚਾਹੀਦਾ।


੭੯

  1. ਗੁਰਦਾ : -- ਤਲਵਾਰ ਤੇ ਖੰਜਰ, ਜਿਹੜੇ ਕਾਕੇਸ਼ੀਆ ਵਿਚ ਬਹੁਤ ਚੰਗੇ ਸਮਝੇ ਜਾਂਦੇ ਸਨ, ਉਹਨਾਂ ਦਾ ਮਾਰਕਾ ਇਹ ਹੁੰਦਾ ਸੀ - ਸੰ :