ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਸ਼ੈਤਾਨਾ!" ਬੁੱਢਾ ਕੜਕਿਆ। “ਕੀ ਪੁਛ ਰਿਹੈਂ? ਇਹਦੀ ਗਲ ਨਾ ਕਰ। ਮਨੁਖ ਨੂੰ ਖ਼ਤਮ ਕਰਨ ਗੰਭੀਰ ਗਲ ਏ ... ਆਖੋ, ਬਹੁਤ ਈ ਗੰਭੀਰ ਗਲ! ... ਚੰਗਾ, ਸ਼ੁਭ ਰਾਤ, ਦੋਸਤਾ! ਢਿਡ ਭਰ ਲਿਐ ਮੈਂ ਤੇਰੇ ਖਾਣੇ ਤੇ ਸ਼ਰਾਬ ਨਾਲ, ਉਠਦਿਆਂ, ਉਹਨੇ ਆਖਿਆ। 'ਕਲ੍ਹ ਮੈਂ ਆਵਾਂ, ਸ਼ਿਕਾਰ 'ਤੇ ਜਾਣ ਲਈ?"

“ਜੀ, ਆਈਂ।"

"ਵੇਖੀਂ, ਸਵੱਖਤੇ ਉਠੀ; ਜੇ ਸੁੱਤਾ ਰਿਹੋਂ, ਤਾਂ ਜੁਰਮਾਨਾ ਹੋ ਜਾਈਗਾ!"

“ਡਰ ਨਾ ਤੇਰੇ ਨਾਲੋਂ ਪਹਿਲੋਂ ਉਠਿਆ ਹੋਵਾਂਗਾ," ਓਲੇਨਿਨ ਨੇ ਜਵਾਬ ਦਿਤਾ। ਬੁੱਢਾ ਚਲਾ ਗਿਆ। ਗੌਣ ਮੁਕ ਗਿਆ, ਪਰ ਪੈਰਾਂ ਦੀ ਚਾਪ ਤੇ ਮੌਜ-ਰਚੀ ਗਲ-ਬਾਤ ਸੁਣੀ ਸਕਦੀ ਸੀ। ਕੁਝ ਚਿਰ ਪਿਛੋਂ, ਗੌਣਾ ਫੇਰ ਸ਼ੁਰੂ ਹੋ ਪਿਆ, ਪਰ ਹੋਰ ਅਗੇ ਵਲ, ਤੇ ਯੇਰੋਸ਼ਕੇ ਦੀ ਉਚੀ ਆਵਾਜ਼ ਵੀ ਗੂੰਜ ਰਹੀ ਸੀ।

"ਕਿਆ ਲੋਕ ਹਨ, ਕਿਆ ਜ਼ਿੰਦਗੀ ਹੈ ਇਹਨਾਂ ਦੀ!" ਇੱਕਲਿਆਂ ਆਪਣੀ ਝੁੱਗੀ ਵਲ ਪਰਤਦਿਆਂ, ਹਉਕਾ ਭਰ ਓਲੇਨਿਨ ਨੇ ਸੋਚਿਆ।

ਕਾਂਡ ਸੋਲ੍ਹਵਾਂ

ਚਾਚਾ ਯੇਰੋਸ਼ਕਾ ਹੁਣ ਸਰਗਰਮ ਨੌਕਰੀ ਉਤੇ ਨਹੀਂ ਸੀ ਤੇ ਇਕਲਿਆਂ ਰਹਿੰਦਾ ਸੀ। ਵੀਹ ਵਰ੍ਹੇ ਹੋਏ, ਉਹਦੀ ਘਰਵਾਲੀ ਨੇ ਕੱਟਰ ਗਿਰਜਾ ਗ੍ਰਹਿਣ ਕਰ ਲਿਆ ਸੀ ਉਹਨੂੰ ਛਡ ਦਿਤਾ ਸੀ, ਤੇ ਇਕ ਰੂਸੀ ਸਾਰਜੰਟ-ਮੇਜਰ ਨਾਲ ਵਿਆਹ ਕਰ ਲਿਆ ਸੀ, ਤੇ ਉਹਦੇ ਬੱਚੇ ਕੋਈ ਨਹੀਂ ਸਨ। ਜਦੋਂ ਉਹ ਕਹਿੰਦਾ ਸੀ ਕਿ ਜਵਾਨੀ ਵੇਲੇ ਪਿੰਡ ਵਿਚ ਉਹਦੇ ਜਿਹਾ ਦਲੇਰ ਜਣਾ ਹੋਰ ਕੋਈ ਨਹੀਂ ਸੀ ਹੁੰਦਾ, ਉਹ ਸ਼ੇਖੀਆਂ ਨਹੀਂ ਸੀ ਮਾਰ ਰਿਹਾ। ਰੈਜਮੈਂਟ ਵਿਚ ਹਰ ਕੋਈ ਹੀ ਉਹਦੀ ਪੁਰਾਣੀ ਹੁਸ਼ਿਆਰੀ ਤੋਂ ਜਾਣੂ ਸੀ। ਇਕ ਤੋਂ ਬਹੁਤੇ ਰੂਸੀਆਂ, ਤੇ ਨਾਲ ਚੇਚੇਨਾਂ ਦੀ ਮੌਤ ਦਾ ਭਾਰ ਉਹਦੀ ਜ਼ਮੀਰ ਉਤੇ ਸੀ। ਉਹ ਪਹਾੜਾਂ ਵਿਚ ਲੁੱਟ ਮਚਾਣ ਜਾਂਦਾ ਹੁੰਦਾ ਸੀ, ਸੀ, ਤੇ ਰੂਸੀਆਂ ਨੂੰ ਵੀ ਲੁਟ ਲੈਂਦਾ ਸੀ; ਤੇ ਦੋ ਵਾਰੀ ਉਹਨੇ ਜੇਲ੍ਹ ਕੱਟੀ ਸੀ। ਉਹਦੀ ਜ਼ਿੰਦਗੀ ਦਾ ਵਡਾ ਹਿੱਸਾ ਜੰਗਲਾਂ ਵਿਚ, ਸ਼ਿਕਾਰ ਖੇਡਦਿਆਂ, ਬੀਤਿਆ ਸੀ। ਓਥੇ ਉਹ ਕਈ-ਕਈ ਦਿਨ ਰਹਿ ਜਾਂਦਾ ਤੇ ਸਿਰਫ਼ ਰੌਟੀ ਖਾਂਦਾ ਤੇ ਪਾਣੀ ਤੋਂ ਬਿਨਾਂ ਹੋਰ ਕੁਝ ਨਾ ਪੀਂਦਾ। ਪਰ, ਦੂਜੇ ਪਾਸੇ, ਜਦੋਂ ਉਹ ਪਿੰਡ ਹੁੰਦਾ, ਉਹ ਸਵੇਰ ਤੋਂ ਸ਼ਾਮ ਤਕ ਮੌਜ ਉਡਾਂਦਾ ਰਹਿੰਦਾ। ਓਲੇਨਿਨ ਤੋਂ ਜਾ ਕੇ ਉਹ ਦੋ ਕੁ ਘੰਟੇ ਸੁੱਤਾ ਰਿਹਾ ਤੇ ਲੋ ਹੋਣ ਤੋਂ ਪਹਿਲਾਂ ਜਾਗ ਪਿਆ। ਉਹ ਮੰਜੇ ਉਤੇ ਪਿਆ ਉਸ ਆਦਮੀ ਬਾਰੇ ਸੋਚਦਾ ਰਿਹਾ, ਜਿਹਦਾ ਉਹ ਕਲ੍ਹ ਸ਼ਾਮੀਂ ਵਾਕਫ਼ ਬਣਿਆ ਸੀ। ਉਹ ਓਲੇਲਿਨ ਦੀ ਸਾਦ-ਮੁਰਾਦਤਾ ( ਉਹਨੂੰ ਸ਼ਰਾਬ ਪਿਆਣ ਤੋਂ ਕਿਰਸ ਨਾ ਕਰਨ ਦੇ ਭਾਵ ਦੀ ਸਾਦ-ਮੁਰਾਦਤਾ) ਤੋਂ ਬਹੁਤ ਖੁਸ਼ ਸੀ, ਤੇ ਆਪ ਓਲੇਨਿਨ

੮੫