ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਏਨਾ ਸਸਤਾ ਕਾਹਨੂੰ?" ਲੁਕਾਸ਼ਕੇ ਨੇ ਪੁਛਿਆ।

"ਤੂੰ ਮੂਰਖ ਏਂ, ਮੂਰਖ ਏਂ, ਮਾਰਕੇ," ਬੁੱਢੇ ਨੇ ਘਿਰਣਾ ਨਾਲ ਆਖਿਆ। “ਕਿਉਂ ਨਹੀਂ, ਬੰਦਾ ਚੋਰੀ ਈ ਏਸ ਲਈ ਕਰਦੈ ਕਿ ਕਿਰਸ ਨਾ ਕਰੇ! ਜਿਥੋਂ ਤਕ ਤੇਰੀ ਗਲ ਏ, ਮੇਰਾ ਖ਼ਿਆਲ ਏ, ਇਹ ਕਿਵੇਂ ਕੀਤਾ ਜਾਂਦਾ ਏ, ਤੂੰ ਨਹੀਂ? ਬੋਲਦਾ ਕਿਉਂ ਨਹੀਂ?"

"ਕੀ ਕਹਿ ਸਕਨਾਂ, ਚਾਚਾ, ਮੈਂ?" ਲੂਕਾਸ਼ਕੇ ਨੇ ਜਵਾਬ ਦਿਤਾ। “ਲਗਦੈ, ਅਸੀਂ ਓਸ ਨਸਲ 'ਚੋਂ ਨਹੀਂ, ਜਿਸ ਤੋਂ ਤੂੰ ਸੈਂ।”

“ਤੂੰ, ਮਾਰਕੇ, ਮੂਰਖ ਏਂ, ਮੂਰਖ! ਓਸ ਨਸਲ 'ਚੋਂ ਨਹੀਂ!" ਕੱਸਾਕ ਮੁੰਡੇ ਦੀ ਨਕਲ ਲਾਹੁੰਦਿਆਂ, ਬੁੱਢੇ ਨੇ ਪਰਤਵਾਂ ਜਵਾਬ ਦਿਤਾ। 'ਮੈਂ ਤੇਰੀ ਉਮਰ ਵੇਲੇ ਏਸ ਕਿਸਮ ਦਾ ਕਿੱਸਾਕ ਨਹੀਂ ਸਾਂ ਹੁੰਦਾ।

"ਇਹ ਕਿਸ ਤਰ੍ਹਾਂ?” ਲੂਕਾਸ਼ਕੇ ਨੇ ਪੁਛਿਆ।

ਬੁੱਢੇ ਨੇ ਘਿਰਣਾ ਨਾਲ ਸਿਰ ਹਿਲਾਇਆ। ਚਾਚਾ ਯੋਰੋਸ਼ਕਾ ਸਿਧਾ-ਸਾਦਾ ਹੁੰਦਾ ਸੀ; ਉਹ ਕੁਝ ਵੀ ਦੇਣੋਂ-ਕਰਨੋਂ ਨਹੀਂ ਸੀ ਝਿਜਕਦਾ | ਇਸੇ ਕਰਕੇ ਉਹ ਸਾਰੀ ਚੇਚਨਯਾ ਦਾ ਕੂਨਾਕ ਸੀ। ਕੋਈ ਕੂਨਾਕ ਮੈਨੂੰ ਮਿਲਣ ਆਉਂਦਾ, ਮੈਂ ਉਹਨੂੰ ਵੋਦਕਾ ਪਿਆਪਿਆ ਚੜ੍ਹਾ ਦੇਂਦਾ ਤੇ ਉਹਨੂੰ ਖੁਸ਼ ਕਰ ਦੇਂਦਾ, ਤੇ ਉਹਨੂੰ ਸੌਣ ਲਈ ਬਿਸਤਰਾ ਦੇਂਦਾ; ਤੇ ਜਦੋਂ ਮੈਂ ਉਹਨੂੰ ਮਿਲਣ ਜਾਂਦਾ, ਉਹਦੇ ਲਈ ਕੋਈ ਸੁਗਾਤ, ਕੋਈ ਪੇਸ਼ਕਸ਼, लै ਜਾਂਦਾ! ਇਹ ਤਰੀਕਾ ਹੁੰਦੈ ਕਰਨ ਦਾ, ਨਾ ਕਿ ਜਿਵੇਂ ਅਜਕਲ ਤੁਸੀਂ ਕਰਦੇ ਹੋ। ਇਕੋਇਕ ਮਨ-ਪਰਚਾਵਾ ਅਜਕਲ ਜਿਹੜਾ ਤੁਹਾਡੇ ਲੋਕਾਂ ਕੋਲ ਰਹਿ ਗਿਐ, ਉਹ ਏ ਬੀ ਤੋੜਨਾ ਤੇ ਛਿੱਲਾਂ ਥੁਕ ਛਡਣੀਆਂ! ਸੂਰਜਮੁਖੀ ਦੇ ਬੀਜ ਤੋੜਦੇ ਤੇ ਛਿੱਲਾਂ ਢੁਕਦੇ ਅਜਕਲ ਦੇ ਕਿੱਸਾਕਾਂ ਦੀ ਨਕਲ ਲਾਹੁੰਦਿਆਂ, ਬੁੱਢੇ ਨੇ ਘਿਰਣਾ ਨਾਲ ਗਲ ਮੁਕਾਈ।

"ਆਹਖੋ, ਮੈਨੂੰ ਪਤੈ," ਲੂਕਾਸ਼ਕੇ ਨੇ ਆਖਿਆ। “ਤੂੰ ਬਿਲਕੁਲ ਠੀਕ ਕਹਿ ਰਿਹੈਂ|"

“ਜੇ ਠੀਕ ਤਰ੍ਹਾਂ ਦਾ ਬੰਦਾ ਬਣਨਾ ਚਾਹੁਣੇਂ, ਤਾਂ ਜੀਗੀਤ ਬਣ, ਨਾ ਕਿ ਕਿਰਸਾਨ! ਘੋੜਾ ਤੇ ਕਿਰਸਾਨ ਵੀ ਖਰੀਦ ਲੈਂਦੈ - ਉਹ ਬਸ ਪੈਸੇ ਦੇ ਦੇਂਦੈ ਤੇ ਘੋੜਾ ਲੈ ਲੈਂਦੈ।"

ਉਹ ਕੁਝ ਚਿਰ ਚੁਪ ਰਹੇ।

“ਆਹਖੋ, ਚਾਚਾ, ਪਿੰਡ 'ਚ ਤੇ ਚੌਕੀ 'ਚ, ਦਿਲ ਬਹੁਤ ਅਕ ਜਾਂਦੈ; ਪਰ ਕੋਈ ਥਾਂ ਈ ਨਹੀਂ, ਜਿਥੇ ਬੰਦਾ ਖੇਡ-ਤਮਾਸ਼ੇ ਲਈ ਜਾ ਸਕੇ। ਸਾਡੇ ਸਾਰੇ ਮੁੰਡੇ ਏਨੇ ਤਰਾਹੇ ਹੋਏ ਨੇ ਨਜ਼ਾਰਕੇ ਨੂੰ ਵੇਖ। ਅਗਲੇ ਦਿਨ ਜਦੋਂ ਅਸੀਂ ਔਲ ਗਏ, ਗੀਰੇਈ-ਖ਼ਾਨ ਨੇ ਸਾਨੂੰ ਆਖਿਆ ਕੁਝ ਘੋੜਿਆਂ ਲਈ ਨੋਗਾਈ ਆਈਏ, ਪਰ ਕੋਈ ਵੀ ਨਾ ਗਿਆ ਤੇ ਮੈਂ 'ਕੱਲਾ ਕਿਵੇਂ ਜਾਂਦਾ?"

"ਤੇ ਆਪਣਾ ਚਾਚਾ ਭੁਲ ਗਿਆ ਈ? ਤੇਰਾ ਖ਼ਿਆਲ ਏ, ਮੇਰੇ 'ਚ ਜਾਨ ਈ