28 140 ਕਾਂਡ ਸਤਾਰ੍ਹਵਾਂ ਯੇਰੋਸ਼ਕੇ ਦੀ ਝੁੱਗੀ ਤੋਂ ਲੂਕਾਸ਼ਕਾ ਘਰ ਗਿਆ। ਜ਼ਮੀਨ ਤੋਂ ਤਰੇਲ-ਭਿੱਜੀਆਂ ਧੁੰਦਾਂ ਉਠ ਰਹੀਆਂ ਸਨ ਤੇ ਪਿੰਡ ਨੂੰ ਗਲੇਫ ਰਹੀਆਂ ਸਨ। ਭਾਵੇਂ ਮਾਲ-ਡੰਗਰ ਅੱਖੋਂ ਓਹਲੇ ਸੀ, ਉਹਨਾਂ ਦਾ ਸਭ ਪਾਸਿਉਂ ਹਿੱਲਣ-ਜੁੱਲਣ ਲਗਣਾ ਸੁਣਿਆ ਜਾ ਸਕਦਾ ਸੀ। ਕੁੱਕੜ ਇਕ ਦੂਜੇ ਨੂੰ ਬਹੁਤਿਉਂ ਬਹੁਤੀ ਵਾਰੀ ਤੇ ਵਧ ਰਹੇ ਜ਼ੋਰ ਨਾਲ ਆਵਾਜ਼ਾਂ ਦੇ ਰਹੇ ਸਨ। ਲੋ ਹੁੰਦੀ ਜਾ ਰਹੀ ਸੀ ਤੇ ਪਿੰਡ ਦੇ ਲੋਕੀ ਉਠ ਰਹੇ ਸਨ। ਲੂਕਾਸ਼ਕੇ ਨੂੰ ਆਪਣੇ ਇਹਾਤੇ ਦੀ ਤਰੇਲ ਨਾਲ ਬਿਲਕੁਲ ਗਿੱਲੀ ਹੋਈ ਪਈ ਵਾੜ, ਝੁੱਗੀ ਦੀ ਡਿਉਢੀ ਤੇ ਖੁੱਲ੍ਹਾ ਢਾਰਾ ਅਸਲੋਂ ਕੋਲ ਆਉਣ ਉਤੇ ਹੀ ਦਿਸਿਆ। ਧੁੰਦਾਲਾਏ ਇਹਾਤੇ ਵਿਚ ਉਹਨੇ ਲੱਕੜਾਂ ਵਢਦੇ ਇਕ ਕੁਹਾੜੇ ਦੀ ਆਵਾਜ਼ ਸੁਣੀ। ਲੂਕਾਸ਼ਕਾਂ ਝੁੱਗੀ ਵਿਚ ਵੜਿਆ। ਉਹਦੀ ਮਾਂ ਉਠੀ ਹੋਈ ਸੀ, ਤੇ ਚੁਲ੍ਹੇ ਵਿਚ ਬਾਲਣ ਪਾਂਦੀ, ਉਹਦੇ ਕੋਲ ਖਲੋਤੀ ਹੋਈ ਸੀ। ਉਹਦੀ ਛੋਟੀ ਜਿਹੀ ਭੈਣ ਅਜੇ ਦੀ ਬਿਸਤਰੇ ਵਿਚ ਸੁੱਤੀ ਪਈ ਸੀ। 11 ਹੱਛਾ, ਲੁਕਾਸ਼ਕੇ, ਕਾਫ਼ੀ ਮੌਜ ਮੇਲਾ ਹੋ ਗਿਆ ਈ ? ਉਹਦੀ ਮਾਂ ਨੇ ਅਡੋਲ ਪੁਛਿਆ। ਰਾਤ ਕਿੱਥੇ ਗੁਜ਼ਾਰੀ ਸਾਈਂ ? " 11 “ਮੈਂ ਪਿੰਡ 'ਚ ਸਾਂ, ' ਉਹਦੇ ਪੁੱਤਰ ਨੇ ਆਪਣੀ ਬੰਦੂਕ ਵਲ ਹਥ ਵਧਾਂਦਿਆਂ ਨਾ-ਮੰਨਦੇ ਦਿਲ ਨਾਲ ਜਵਾਬ ਦਿਤਾ; ਉਹਨੇ ਬੰਦੂਕ ਵਛਾੜ ਵਿਚੋਂ ਕੱਢੀ ਤੇ ਉਹਦਾ ਧਿਆਨ ਨਾਲ ਮੁਆਇਨਾ ਕੀਤਾ। ਉਹਦੀ ਮਾਂ ਨੇ ਆਪਣਾ ਸਿਰ ਹਿਲਾਇਆ। ਲੂਕਾਸ਼ਕੇ ਨੇ ਪਤਰੱਕੇ ਉਤੇ ਥੋੜਾ ਜਿਹਾ ਬਾਰੂਦ ਪਾਇਆ, ਇਕ ਗੁੱਥੀ ਕੱਢੀ, ਜਿਸ ਵਿਚੋਂ ਉਹਨੇ ਕੁਝ ਖਾਲੀ ਕਾਰਤੂਸ ਕੱਢੇ, ਤੇ ਉਹਨਾਂ ਨੂੰ ਭਰਨ ਲਗ ਪਿਆ, ਤੇ ਧਿਆਨ ਨਾਲ ਹਰ ਇਕ ਵਿਚ ਲੀਰ ਵਿਚ ਵਲ੍ਹੇਟੀ ਇਕ ਗੋਲੀ ਬੰਦ ਕਰਦਾ ਗਿਆ। ਫੇਰ ਭਰੇ ਹੋਏ ਕਾਰਤੂਸਾਂ ਨੂੰ ਦੰਦਾਂ ਨਾਲ ਪਰਖ ਤੇ ਵੇਖ-ਚਾਖ, ਉਹਨੇ ਗੁੱਥੀ ਪਰ੍ਹਾਂ ਰਖ ਦਿਤੀ। 'ਮਾਂ, ਮੈਂ ਤੈਨੂੰ ਕਿਹਾ ਸੀ, ਮੇਰੇ ਝੋਲੇ ਠੀਕ ਹੋਣ ਵਾਲੇ ਨੇ ; ਹੋ ਗਏ ਨੇ ? ਉਹਨੇ ਪੁਛਿਆ। ਹਾਂ ਆਹਖੋ, ਸਾਡੀ ਗੂੰਗੀ ਕੁੜੀ ਕਲ੍ਹ ਰਾਤੀਂ ਕੁਝ ਠੀਕ-ਠਾਕ ਕਰ ਰਹੀ ਸੀ। ਕਿਉਂ, ਚੌਕੀ 'ਚ ਵਾਪਸ ਜਾਣ ਦਾ ਵਕਤ ਹੋ ਗਿਆ ਈ ? ਮੈਂ ਤੇਰੀ ਅਜੇ ਸੂਰਤ ਵੀ ਨਹੀਂ ਵੇਖੀ ? ' “ਆਹਖੋ, ਮੈਨੂੰ ਤਿਆਰ ਹੁੰਦਿਆਂ ਈ ਜਾਣਾ ਪਵੇਗਾ, ' ਬਾਰੂਦ ਨੂੰ ਬੰਨ੍ਹਦਿਆਂ, ਲੂਕਾਸ਼ਕੇ ਨੇ ਜਵਾਬ ਦਿਤਾ। “ਤੇ ਸਾਡੀ ਗੂੰਗੀ ਕਿੱਥੇ ਏ ? ਬਾਹਰ ? ਏ ?" ਮੇਰਾ ਖ਼ਿਆਲ ਏ, ਲੱਕੜਾਂ ਵਢ ਰਹੀ ਏ। ਤੇਰੇ ਲਈ ਕੁੜ੍ਹਦੀ ਰਹੀ ਏ। ਮੈਂ ਉਹਨੂੰ ਉਕਾ ਮਿਲਾਂਗੀ ਈ ਨਹੀਂ!' ਉਹ ਮੈਨੂੰ ਕਹਿੰਦੀ ਸੀ। ਆਪਣਾ ਹਥ ਮੂੰਹ 'ਤੇ ਇੰਜ ੯੩
ਪੰਨਾ:ਕੱਸਾਕ - ਲਿਉ ਤਾਲਸਤਾਏ.pdf/97
ਦਿੱਖ