ਰਖ ਲੈਂਦੀ ਏ, ਜੀਭ ਨਾਲ ਟਿਚ ਕਰਦੀ ਏ, ਤੇ ਹਥ ਆਪਣੀ ਛਾਤੀ ਨਾਲ ਘੁਟਦੀ ਏ ਜਿਵੇਂ ਕਹਿ ਹੋਵੇ, ‘ਮੇਰਾ ਉਹਨੂੰ ਮਿਲਣ ਨੂੰ ਜੀ ਕਰਦੈ।' ਅੰਦਰ ਬੁਲਾਵਾਂ ਸੂ ? ਅਬਰੇਕ ਦੀ ਗਲ ਉਹ ਸਾਰੀ ਸਮਝ ਗਈ ਸੀ। 44 7 ਬੁਲਾ ਸੂ, ” ਲੂਕਾਸ਼ਕੇ ਨੇ ਆਖਿਆ। ਤੇ ਓਥੇ ਮੇਰੀ ਕੁਝ ਚਰਬੀ ਪਈ ਹੋਈ ਏ; ਲਿਆ ਦੇ, ਮੈਂ ਆਪਣੀ ਤਲਵਾਰ ਬਿੰਦੀ ਕਰਨੀ ਏਂ। 11 ਬੁੱਢੀ ਬਾਹਰ ਚਲੀ ਗਈ, ਤੇ ਕੁਝ ਮਿੰਟਾਂ ਪਿਛੋਂ ਲੂਕਾਸ਼ਕੇ ਦੀ ਗੂੰਗੀ-ਬੋਲੀ ਭੈਣ ਚੀਂ-ਚੀਂ ਪੌੜੀਆਂ ਚੜ੍ਹੀ ਤੇ ਝੁੱਗੀ ਦੇ ਅੰਦਰ ਆ ਗਈ। ਉਹ ਆਪਣੇ ਭਰਾ ਨਾਲੋਂ ਛੇ ਵਰ੍ਹੇ ਵਡੀ ਸੀ, ਤੇ ਜੇ ਉਹਦੇ ਮੂੰਹ ਦਾ ਭਾਵ ( ਜੁ ਸਭਨਾਂ ਗੂੰਗੇ ਬੋਲੇ ਲੋਕਾਂ ਜੁ ਲੁਕਾਸ਼ਕੇ ਨਾਲ ਬਹੁਤਾ ਮਿਲਣਾ ਸੀ। ਦਾ ਕੋਰਾ ਤੇ ਤਾਂ ਵੀ ਖਰ੍ਹਵੀ ਤਰ੍ਹਾਂ ਬਦਲਵਾਂ ਹਾਵ- ਹੁੰਦਾ ਹੈ) ਨਾ ਹੁੰਦਾ, ਤਾਂ ਉਹਦਾ ਮੁਹਾਂਦਰਾ ਉਹਨੇ ਟਾਕੀਆਂ-ਲੱਗੀ ਮੋਟੀ ਕਮੀਜ਼ ਪਾਈ ਹੋਈ ਸੀ ; ਉਹਦੇ ਪੈਰ ਨੰਗੇ ਤੇ ਲਿਬੜੇ ਹੋਏ ਸਨ, ਤੇ ਆਪਣੇ ਸਿਰ ਉਤੇ ਉਹਨੇ ਇਕ ਪੁਰਾਣਾ ਨੀਲਾ ਰੂਮਾਲ ਬੰਨ੍ਹਿਆ ਹੋਇਆ ਸੀ। ਉਹਦੀ ਧੌਣ, ਬਾਹਵਾਂ ਤੇ ਮੂੰਹ-ਕਿਸੇ ਮਰਦ ਵਾਂਗ ਗਠਿਆ ਹੋਇਆ ਸੀ। ਉਹਦੇ ਕਪੜਿਆਂ ਤੇ ਉਹਦੀ ਸਾਰੀ ਸ਼ਕਲ-ਸੂਰਤ ਤੋਂ ਜਾਪਦਾ ਸੀ ਕਿ ਉਹਨੂੰ ਸਖ਼ਤ ਮਰਦਾਵੇਂ ਕੰਮ ਦੀ ਗੋਝਾ ਪਈ ਹੋਈ ਸੀ। ਉਹਨੇ ਲਕੜਾਂ ਦੀ ਇਕ ਭਰੀ ਲਿਆਂਦੀ, ਤੇ ਚੁਲ੍ਹੇ ਕੋਲ ਸੁਟ ਦਿਤੀ। ਫੇਰ ਉਹ ਆਪਣੇ ਭਰਾ ਕੋਲ ਗਈ, ਤੇ ਖੁਸ਼ੀ-ਭਰੀ ਮੁਸਕਰਾਹਟ ਨਾਲ, ਜਿਨ੍ਹੇ ਉਹਦੇ ਸਾਰੇ ਮੂੰਹ ਨੂੰ ਝੁਰੜਾ ਦਿਤਾ ਤੇ ਉਹਦੇ ਮੋਢੇ ਨੂੰ ਛੁਹਿਆ, ਤੇ ਆਪਣੇ ਹੱਥਾਂ, ਆਪਣੇ ਮੂੰਹ ਤੇ ਆਪਣੇ ਸਾਰੇ ਸਰੀਰ ਨਾਲ ਤੇਜ਼-ਤੇਜ਼ ਸੈਣਤਾਂ ਕਰਨ ਲਗ ਪਈ। 11 “ ਠੀਕ ਏ, ਠੀਕ ਏ, ਸਿਤਓਪਕਾ, ਕੁੜੀਏ ਬੀਬੀਏ, ' ਸਿਰ ਮਾਰਦਿਆਂ, ਉਹਦੇ ਭਰਾ ਨੇ ਜਵਾਬ ਦਿਤਾ। ‘“ ਤੂੰ ਸਭ ਕੁਝ ਲੈ ਆਂਦੈ, ਤੇ ਸਾਰੇ ਕੁਝ ਠੀਕ ਕਰ ਦਿਤੈ, ਬੀਬੀ ਕੁੜੀ ਏਂ ਤੂੰ ! ਇਹ ਲੈ, ਇਹ ਤੇਰਾ ਇਨਾਮ !" ਉਹਨੇ ਆਪਣੇ ਬੋਝੇ ਵਿਚੋਂ ਦੋ ਖਤਾਈਆਂ ਕੱਢੀਆਂ ਤੇ ਉਹਨੂੰ ਦੇ ਦਿਤੀਆਂ। ਗੂੰਗੀ ਤੀਵੀਂ ਦਾ ਮੂੰਹ ਖੁਸ਼ੀ ਨਾਲ ਲਾਲ ਹੋ ਗਿਆ ਤੇ ਉਹ ਖੁਸ਼ੀ ਦੀਆਂ ਅਨੋਖੀਆਂ ਕੂਕਾਂ ਮਾਰਨ ਲਗ ਪਈ। ਖਤਾਈਆਂ ਫੜ ਉਹ ਹੋਰ ਵੀ ਤੇਜ਼-ਤੇਜ਼ ਸੈਣਤਾਂ ਕਰਨ ਲਗ ਪਈ, ਅਕਸਰ ਇਕ ਖਾਸੇ ਇਸ਼ਾਰੇ ਕਰਦੀ ਤੇ ਆਪਣੀਆਂ ਮੋਟੀਆਂ ਉਂਗਲਾਂ ਆਪਣੇ ਭਰਵਟਿਆਂ ਤੇ ਮੂੰਹ ਉਤੇ ਫੇਰਨ ਲਗੀ। ਲੂਕਾਸ਼ਕਾ ਉਹਨੂੰ ਸੱਮਝ ਗਿਆ ਤੇ ਮਾੜੀ ਜਿਹੀ ਮੁਸਕਰਾਹਟ ਨਾਲ ਸਿਰ ਮਾਰਦਾ ਗਿਆ। ਉਹ ਉਹਨੂੰ ਦਸ ਰਹੀ ਸੀ, ਕੁੜੀਆਂ ਨੂੰ ਸੁਆਦੀ ਚੀਜ਼ਾਂ ਦੇਵੇ, ਕੁੜੀਆਂ ਨੂੰ ਉਹ ਚੰਗਾ ਲਗਦਾ ਸੀ, ਤੇ ਇਕ ਕੁੜੀ, ਮਾਰਯਾਨਕਾ – ਉਹਨਾਂ ਸਾਰੀਆਂ ਨਾਲੋਂ ਚੰਗੀ — ਉਹਨੂੰ ਪਿਆਰ ਕਰਦੀ ਸੀ। ਉਹਨੇ ਮਾਰਯਾਨਕਾ ਉਹਦੇ ਘਰ ਦੀ ਸੋਧੇ ਕਿੰਨੀ ਹੀ ਵਾਰ ਸੈਣਤਾਂ ਕਰ ਤੇ ਆਪਣੇ ਭਰਵਟਿੱਆਂ ਤੇ ਮੂੰਹ - ੯੪ 1
ਪੰਨਾ:ਕੱਸਾਕ - ਲਿਉ ਤਾਲਸਤਾਏ.pdf/98
ਦਿੱਖ