ਪੰਨਾ:ਖੁਲ੍ਹੇ ਘੁੰਡ.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹ ਗੀਤ ਸਾਰਾ ਉਤ੍ਰਿਆ ਮੀਂਹ ਵਾਂਗ ਵੱਸਦਾ,

ਕਸੀ ਮੇਰੇ ਦਿਲ ਛੁਪੀ ਤਾਰ ਥੀਂ, ਜਿਹੜੀ ਕੰਬਦੀ,

ਕੰਬਦੀ, ਰਾਗ ਦਾ ਦਰਿਆ ਲੰਘਿਆ ਅੰਦਰੋਂ,

ਹਾਲੇਂ ਵੀ ਅੰਦਰ ਇਕ ਇਲਾਹੀ ਗੂੰਜ ਨਾਲ ਭਰਿਆ,

ਰੋਮ, ਰੋਮ, ਗੀਤ ਗਾਉਂਦਾ, ਤਾਰਾਂ ਖੜਕਦੀਆਂ !!

ਗਵਾਲੀਯਾਰ

ਅਗਸਤ

(੧੯੨੨)

ਪੂਰਨ ਸਿੰਘ