ਪੰਨਾ:ਖੁਲ੍ਹੇ ਘੁੰਡ.pdf/100

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪-ਅੱਧੀ ਮੀਟੀ ਅੱਖ ਭਾਈ ਨੰਦ ਲਾਲ
ਜੀ ਦੀ

ਅਮੀਰ, ਚੁਪ ਗਾਉਂਦੀ ਅੱਧੀ ਮੀਟੀ ਅੱਖ ਵਿਚ ਭਾਈ
ਨੰਦ ਲਾਲ ਦੀ :-
ਇਹ ਨੈਣ ਤੱਕਣ ਤੈਨੂੰ ਰੱਬਾ !
ਤੈਨੂੰ ਹੁਣ ਤੱਕ ਕੇ ਹੋਰ ਕੀ ਤੱਕਣਾ ?
ਤੈਂਥੀਂ ਸੋਹਣਾ, ਹੁਣ ਹੋਰ ਕੁਛ ਨਾਂਹ !!
… … …
… … …
ਘਰ ਛੱਡ ਆਏ ਅਸੀਂ,
ਘਰਾਂ ਨੂੰ ਕੀ ਮੁੜਨਾ ?
ਤਖਤ, ਤਾਜ ਆਸ਼ਕ ਅੱਖ ਤੇਰੀ ਤੱਕੇ ਨਾਂਹ ਪਰਤਕੇ,
ਸਾਰਾ ਇਕਬਾਲ ਅੱਜ ਇਸ ਤੱਕ ਵਿੱਚ,
ਤੈਨੂੰ ਤੱਕ ਕੇ ਓ ਸੋਹਣਿਆਂ ਦੇ ਸੁਹਣਿਆਂ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ !
… … …
… … …
ਮੌਤਾਂ ਸਬ ਰਹੀਆਂ ਪਿੱਛੇ,
ਤੇ ਹੈਵਾਨ-ਜੀਣ ਪਿੱਛੇ ਪਿੱਛੇ ਰਿਹਾ,
ਮਨੁੱਖ-ਜੀਣ ਦੀ ਵੀ ਵਿਹਲ ਨਾਂਹ,
ਤਾਂਘ ਕੋਈ ਨ ਖਿੱਚੇ ਹਿਠਾਹਾਂ ਨੂੰ,

੯੬