ਪੰਨਾ:ਖੁਲ੍ਹੇ ਘੁੰਡ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਲ-ਬਨ ਵਿੱਚ ਬੰਨ੍ਹ ਬਹਾਲਦਾ,
ਚਮਕ ਸਾਰੀ ਜੁੜਦੀ ਇੱਥੇ ਰਸ ਵਿੱਚ,
ਰੰਗ ਸਾਰਾ ਜੁੜਦਾ ਅਮਨ-ਤੇਰੇ ਜੰਗ ਵਿੱਚ,
ਆਕਾਸ਼ ਉਤ੍ਰਦਾ, ਧਰਤ ਸਾਰੀ ਕੰਬਦੀ, ਆ ਰੰਗ ਵਿੱਚ,
ਤੰਬੂਰਾ ਸਾਈਂ ਤੇਰਾ ਜਦ ਅਧ-ਮੀਟੀ ਨੈਣਾਂ
ਮੇਰੀ ਵਿੱਚ ਵੱਜਦਾ !!
ਤੈਨੂੰ ਤੱਕ ਕੇ ਓ ਪਿਆਰ ਰਾਗੀਆ !
ਹੁਣ ਹੋਰ ਕੀ ਤੱਕਣਾ ?
ਤੈਂਥੀਂ ਸੋਹਣਾ, ਹੁਣ ਹੋਰ ਕੁਛ ਨਾਂਹ !!
ਨਰ-ਨਾਰੀ ਦੀ ਖਿੱਚ ਜਿਹੜੀ ਭਾਰੀ ਸਾਰੀ ਖਿੱਚਦੀ,
ਸਰੀਰ ਸਾਰੇ ਨੰਗ ਮੁਨੰਗੇ, ਬਾਹਾਂ, ਟੰਗਾਂ ਨੰਗੀਆਂ,
ਛਾਤੀਆਂ ਜਵਾਨੀ ਸਬ ਉਭਰੀਆਂ, ਕੰਬਦੀਆਂ
ਕਮਲੀਆਂ, ਜਿਵੇਂ ਸਮੁੰਦਰ ਭਾਰੇ ਦੇਖ ਨਿੱਕੇ
ਚੰਨ ਨੂੰ ।
ਇਹ ਬਾਹਾਂ ਹਿੱਲਣ,
ਇਹ ਟੰਗਾਂ ਨਚਦੀਆਂ,
ਸਿਰ ਹਿੱਲਣ ਸਹਸਰ ਸਾਰੇ,
ਜਿਵੇਂ ਹਵਾ ਨਾਲ ਕੰਵਲ ਭਾਰੇ,
ਗਰਦਨਾਂ ਹਿੱਲਣ ਜਿਵੇਂ ਕੰਵਲ ਡੰਡੀਆਂ
ਤੇ ਨਾਰੀਆਂ ਦੀਆਂ ਬਾਹਾਂ ਲਿਪਟੀਆਂ, ਨਰਾਂ ਦੀਆਂ
ਕਮਰੀਆਂ, ਜਿੰਵੇਂ ਵੇਲ ਨਾਲ ਕਲੀਆਂ
ਲਿਪਟੀਆਂ,

੯੮