ਪੰਨਾ:ਖੁਲ੍ਹੇ ਘੁੰਡ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਪਾਹੀ ਅਕੱਲਾ ਹੰਕਾਰ ਦੱਸ ਆਯਾ ਹਾਂ,
ਫੌਜ ਨਾਲ ਮਿਲਿਆਂ ਓਹੋ ਸੁਰਤਿ ਸਿੱਖ ਦੀ,
ਪਰ ਸੁਰਤਿ ਸਾਰੀ ਬੱਝੀ ਹਾਲੇ ਹੁਕਮ-ਫਿਰਦੀ,
ਹੁਕਮ ਪਾਲਦੀ, ਹੁਕਮ ਹਾਲੇ ਨ ਜਾਣਦੀ,
ਹੁਕਮ ਪਿਆਰਦੀ, ਸੁਖਾਰਦੀ, ਹੁਕਮ ਪਾ ਲੱਸਦੀ,
ਹੁਕਮ ਮੰਗਦੀ, ਹੁਕਮ ਲੈਂਦੀ, ਹੁਕਮ ਦੀ ਬੰਦੀ,

ਫੌਜਾਂ ਸਹੰਸਰਾਂ ਦੀ ਅਕੱਠਵੀਂ ਸੁਰਤਿ,
ਮਿਲਵੀਂ ਸੁਰਤਿ, ਨਾਲ ਮਿਲੀ,
ਵੱਖਰੀ-ਸੁਰਤਿ, ਜਰਨੈਲ-ਸੁਰਤਿ ਉਤੇ ਚੱਲਦੀ,
ਫੌਜਾਂ ਲੱਖਾਂ ਦੀ ਸੁਰਤਿ ਓਹ ਹਿਲਦੀ,
ਪਰ ਅਹਿਲ ਇਕ ਟਿਕਾ ਓਹਦਾ ਆਪਣਾ,
ਉੱਥੇ ਹੁਕਮ ਵੱਸਦਾ,
ਭਰਵੱਟੇ ਜਿਹਦੇ ਦੀ ਨਿੱਕੀ ਜਹੀ ਸੈਨਿਤ ਵਿੱਚ
ਦੋਵੇਂ ਵੱਸਦੀਆਂ, ਪ੍ਰਲੈਆਂ, ਤੇ ਅੰਮ੍ਰਤਤਾਂ !!
ਤੇ ਓਸ ਖੁਲ੍ਹੀ ਪੇਸ਼ਾਨੀ ਨੂੰ ਹੁਕਮ ਦੀ ਖਬਰ ਸਾਰੀ,
ਹੁਕਮ-ਸੁਰਤਿ ਚਮਕਦੀ,
ਇਸ ਸੁਰਤਿ-ਦੇਸ਼ ਵਿੱਚ,
ਅਣਡਿੱਠੇ ਲੋਕਾਂ ਦੀ ਦਮਬਦਮ ਚਿੱਠੀ-ਪੱਤ੍ਰ, ਆਣ, ਜਾਣ,
ਦਮਬਦਮ ਇਲਾਹੀ ਡਾਕ ਚੱਲਦੀ !!
ਇੱਥੇ ਲੱਖਾਂ ਬ੍ਰਹਮੰਡਾਂ, ਖੰਡਾਂ ਦੀ, ਲੋੜ, ਤੋੜ, ਦੀ
ਸਬ-ਜੋੜ ਠਿਕਵੀਂ !!

੧੦੩