ਪੰਨਾ:ਖੁਲ੍ਹੇ ਘੁੰਡ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਜ਼ ਇਹ, ਇੱਥੇ
ਸੁਣਨ ਬੋਲਨ ਵਾਲਾ ਇਕ ਇਹ,
ਬੋਲੇ ਕਿਉਂ ? ਸੁਣਨ ਵਾਲਾ ਕਿੱਥੇ ਹੋਰ ਕੋਈ ?
ਦਰਸ਼ਨ, ਦੇਖਣ ਵਾਲਾ, ਦਿੱਸਣ ਵਾਲੀ ਚੀਜ਼ ਤੇ
ਅਚੀਜ਼ ਵਾਹਿਗੁਰੂ,
ਰਚਨ ਹਾਰ, ਰਚਨਾ, ਵੱਖ ਕੁਛ ਨਾਂਹ, ਸਬ ਵਾਹਿਗੁਰੂ,
ਗੀਤ ਗਾਣਾ ਬਣਦਾ, ਕੀਰਤਨ ਸੋਭਦਾ, ਵਾਹਿਗੁਰੂ
ਗੂੰਜ ਨਿਰੋਲ ਓਹਦਾ ਨਾਮ ਹੈ !!
ਇਸ ਰਾਗ ਰੰਗ ਵਿੱਚ 'ਮੈਂ' 'ਮੈਂ' ਸਬ ਕਰੂਪ ਦਿੱਸਦੀ,
ਕਰੂਪ ਹੁੰਦੀ, ਸ਼ਰਮਾਂਦੀ, ਨੱਸਦੀ, ਭੈੜੀ, ਭੈੜੀ,
ਫਿੱਕੀ, ਫਿੱਕੀ, ਪੈ, ਪੈ ਕੇ,
ਇੱਥੇ ਅਗੰਮ ਦਰਬਾਰ ਉੱਚਾ,
ਇੱਥੇ ਸਚ-ਰਸ ਵਰਤਦਾ,
ਨਾਮ ਰਸ ਵਾਹਿਗੁਰੂ
ਨੀਵੀਂ ਨੀਵੀਂ ਗੱਲ ਹੋਰ ਸਬ ਬੇਅਦਬੀ !!
… … …
… … …

੩.

ਗੀਤਾ ਬੋਲੀ ਮੈਂ :-
ਹੈਵਾਨ-ਹੰਕਾਰ ਤਲੂੰ ਬੋਲਿਆ 'ਮੈਂ' !!
ਕੌਣ ਪਛਾਣੇ ਕ੍ਰਿਸ਼ਨ-ਮੈਂ ਹੋਰ, ਇਹ ਓਹ ਨਹੀਂ ਹੈ,
ਵਾਜ ਇਕ, ਕਾਲਾ-ਅੱਖਰ ਇਕ,
ਧੁਣੀ ਓਹੋ ਗੂੰਜਦੀ,