ਪੰਨਾ:ਖੁਲ੍ਹੇ ਘੁੰਡ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਮਨ ਆਖੇ ਠੀਕ ਕੀ ਗੀਤਾ ਕਦੀ ਕੂੜ ਆਖਦੀ,
ਕਵੀ-ਕਥਨਾਂ ਵਿਚ ਵੜ,
ਰਸ ਪੀਣ, ਰਸ ਥੀਣ, ਰਸੀਣ ਦਾ, ਅੰਦਰੋ ਅੰਦਰ
ਇਕ ਸ੍ਵਾਦ ਹੈ,
ਪਰ ਨਸ਼ੇ ਭਰੇ ਵੇਲੇ ਦੀ ਇਕ ਬੁਹਕ ਓਹ, ਜਿਵੇਂ ਖੁਸ਼ੀ
ਦੀ ਚੀਖ ਵੱਜਦੀ, ਕਵੀ ਬੁਹਕ ਅਕਾਸ਼ ਬਾਣੀ
ਨਹੀਂ ਹੈ,
ਗੁਰੂ ਅਰਜਨ ਦੇਵ ਨੇ ਗ੍ਰੰਥ ਨਹੀਂ ਚਾਹੜੀ ਹੈ, ਲੋਕੀ
ਇਸ ਬੁਹਕ ਨੂੰ ਫੜ ਫੜ ਕੁੱਟਦੇ, ਨਸ਼ਾ ਪੀਣਾਂ
ਨਹੀਂ ਨਸ਼ੇ ਦੇ ਅਸਰ ਨਿਰੇ ਥੀਂ ਦਾਰੂ ਕੱਢਣ
ਦੀ ਕਰਦੇ,
ਪਰ ਨਸ਼ਾ ਅਸਰ ਵਿਚ ਨਹੀਂ ਹੈ,
ਨਸ਼ਾ ਆਂਦਾ ਸੁਰਤਿ ਜਦ ਪਿਆਲਾ ਅਕਾਸ਼ੀ ਕਦੀ
ਕੋਈ ਪੀ ਲੈ,
ਸੋ ਕਵੀ ਰਚਨਾ ਨਸ਼ੇ ਵੇਲੇ ਦੀ ਚੀਜ਼ ਹੈ,
ਵੇਲੇ ਵੇਲੇ ਦੀ ਸੋਭ ਹੈ; ਇਨੂੰ ਠੀਕ ਪਿਆਰਨਾ ਜਦ
ਨਸ਼ਾ ਕੋਈ ਪੀ ਲੈ !!
… … …
… … …
ਉਪਨਿਖਦਾਂ ਦੀ ਬ੍ਰਹਮ ਵਿੱਦ੍ਯਾ ਨੂੰ ਪ੍ਰਣਾਮ ਸਾਡਾ, ਬ੍ਰਹਮ-
ਸੱਤਾ ਸਾਰੀ ਗੁਰੂ-ਅਵਤਾਰ ਦੀ ਸੁਰਤਿ ਮੂਰਤੀ,
ਓਥੂੰ ਦਿੱਵ੍ਯ ਵਿਦ੍ਯਾ ਮਨੁੱਖ ਮਨ ਵੱਲ ਕਰ ਰੁਖ
ਟਰੀ ਹੈ,

੧੦੮