ਪੰਨਾ:ਖੁਲ੍ਹੇ ਘੁੰਡ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਹਾਲਤ, ਕੋਈ ਅਕਹ ਸਿਫਤ-ਗੀਤ ਦੀ ਲਖ੍ਯਤਾ
ਥੀਂ ਵੀ ਸਦਾ ਪਰੇ ਦੂਰ, ਤੇ ਹੋਰ ਦੂਰ ਵੱਸਦੀ,
ਗੁਰੂ-ਸੁਰਤਿ ਦੀ ਸਿਫਤ
ਸਾਰੇ ਉਪਨਿਖਦ ਗਾਉਂਦੇ,
ਹੇਕਾਂ ਬਹੁੰ ਸਾਰੀਆਂ ਹੋਰ ਵਿਚ,
ਪਰ ਨਿਰੋਲ ਸੋਨੇ ਦੀ ਧਾਰੀ ਸਾਰੀ ਵਗੀ ਹੈ !!
ਪੁਰਖ-ਕਰਤਾਰ ਨਾਮ ਸੋਹਿਣਾ,
ਬ੍ਰਹਮ ਵਿੱਦ੍ਯਾ ਗੁਰੂ ਛਾਤੀ ਦੱਬੀ ਜਵਾਹਰਾਤ ਦਸੀ ਹੈ,
… … …
… … …
ਇੱਥੇ ਆਣ ਕਲਮ ਟੁੱਟਦੀ
ਲੂਣ ਦੀ ਪੁਤਲੀ ਜਾਣੇ ਭਾਵੇਂ ਗੁੰਮਕੇ ਸਾਰੀ,
ਪਰ ਆਖੇ ਕਿ ਸਾਗਰ ਦੀ ਥਾਹ ਕਿੰਨੀ ਹੈ,
ਮੁੜ ਕੌਣ ਦੱਸਣ ਲੂਣ ਸਾਰਾ ਘੁਲਦਾ,
… … …
… … …
ਹੰਕਾਰ ਕੀ ਦੱਸੇ ਸੁਰਤਿ ਕੀ ?
ਸੁਰਤਿ ਕੀ ਦੱਸੇ, ਹੁਕਮ ਕੀ ?
ਸਿਪਾਹੀ ਜਰਨੈਲ ਹੋਣ ਥੀਂ ਪਹਿਲਾਂ ਹੀ ਹੁਕਮ ਕਰੇ ਵੀ
ਤੇ ਮੰਨੇ ਕੌਣ ? ਸਿਆਣਾ ਫਿਰ ਕਰੇ ਕਿਉਂ ?
… … …
… … …
ਸੱਚ ਹੈ, ਪੱਕ, ਪੱਕ,

੧੧੦