ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਨ੍ਹਾਂ ਕਵੀਆਂ ਵਿੱਚ ਹਨ ਸਿੱਖ-ਸੁਰਤਾਂ ਦੀਆਂ ਦਮਕਾਂ,
ਦੂਰ ਕਦੀ ਕਦੀ ਵੇਖਦੀਆਂ ਗੁਰੂ-ਸੁਰਤਿ ਦੇ
ਲਿਸ਼ਕਾਰੇ ਕਰਾਰੇ ।
… … …
… … …
'ਨਿਤਸ਼ੇ' ਨੂੰ ਝਲਕਾ ਜਰਾ ਹੋਰ ਡਾਢਾ ਵੱਜ੍ਯਾ ਸੁਰਤਿ
ਕਿਸੀ ਭਾਰੀ ਬਲਕਾਰ ਦਾ,
ਓਹਦਾ ਆਖਰ ਪਾਗਲ ਹੋਣਾ ਦੱਸਦਾ,
ਪਰ ਮੋਹਿਤ ਹੋਯਾ, ਸਿੱਖ-ਸੁਰਤਿ ਵਿੱਚ, ਗੁਰੂ-ਸੁਰਤਿ
ਥੀਂ ਚੱਲੇ ਕਿਸੀ ਹੜ੍ਹ ਉੱਪਰ,
ਸਮਝਦਾ, ਆਖਦਾ, ਇਹ ਹੜ੍ਹ ਸਾਰੀ ਸੁਰਤਿ ਹੈ,
ਬਲ ਹੈ, ਰੂਹ ਹੈ,
ਧਰਮ, ਕਰਮ ਇਹੀ,
ਫੜ ਕੁਹਾੜਾ ਪੁਰਾਣੇ ਬੁੱਤ ਚੀਰਦਾ,
ਦੁਜਾ ਗੁੱਸੇ ਵਾਲਾ ਪਰਸਰਾਮ ਹੈ,
ਪਰ ਅਵਤਾਰ-ਸੁਰਤਿ ਦੇ ਦਰਸ਼ਨਾਂ ਥੀਂ ਵਾਂਜਿਆ,
ਆਏ ਆਵੈਸ਼ ਨੂੰ ਵੀਟਦਾ,
… … …
… … …
ਪੰਜਾਬ ਦਾ ਮੁਹੰਮਦ 'ਇਕਬਾਲ' ਸਾਡਾ ਯਾਰ,
ਬੈਠਾ ਦੇਖ ਕੋਈ ਹੋਰ ਝਾਵਲਾ,
ਇਹਦੀ ਅੱਖ ਵਿੱਚ 'ਨਿਤਸ਼ੇ' ਦਾ ਨਿਜ਼ਾਰਾ ਵੀ ਖੁੱਭਦਾ,
ਨਾਲੇ ਖੁਭਦੀ ਸਾਧ ਦੀ ਕੋਮਲਤਾ,
੧੧੨