ਸਬਲ ਬ੍ਰਹਮ ਇਕ ਮਾਯਾ ਹੈ, ਭੁਲੇਖਾ ਹੈ ਮ੍ਰਿਗ ਤ੍ਰਿਸ਼ਨਾਂ
ਵਾਂਗ ਅੱਖ ਦੀ ਗਲਤ-ਦੀਦ ਜਿਹੀ, ਤ੍ਰੈਕਾਲ
ਨਾ ਹੀ ਕੋਈ ਹੈ, ਨਾ ਕਦੀ ਹੋਵਸੀ,
ਡਾਰਵਨ ਤੇ ਸ੍ਵਿਨਬਰਨ ਤੇ ਹਿੰਦੂ ਵੀ ਢੱਠੇ, ਭੱਜੇ,
ਗੁੰਝਲਾਂ ਮਨ ਦੀਆਂ ਵਿੱਚ ਫਸੇ ਸਦੀਆਂ ਦੇ
ਫੇਰਾਂ ਵਿੱਚ ਗੁੰਮੇ ਗੁੰਮੇ ਸਾਰੇ ਇਨੂੰ ਬ੍ਰਹਮ ਮੈਂ ਮੈਂ
ਕੂਕਦੇ,
ਭੁਲਦੇ ਸਾਰੀਆਂ ਗੱਲਾਂ ਮਿਲਵੀਆਂ, ਮਿਲਵੀਆਂ,
ਡਾਢਿਆਂ ਦੇ ਪ੍ਰਛਾਵੇਂ ਸੱਚ ਜਾਦੂ-ਸੱਚ ਦਿੱਸਦੇ !!
ਸਬਲ-ਬ੍ਰਹਮ ਨੂੰ ਛੋ ਛੋ, ਸ਼ੰਕਰ ਜੀ ਜਿੱਨੂੰ
ਆਖਦੇ, ਹਾਇ ਓਨੂੰ ਰੱਬ, ਰੱਬ ਕੂਕਦੇ !!
ਇਹੋ ਬ੍ਰਹਮ ਹੈ, ਇਹੋ ਨਾਸਤਕਤਾ,
ਇਸ ਸਬਲ ਬ੍ਰਹਮ ਦੀ ਮੈਂ ਦੀ ਅਨੇਕਤਾ, ਨਾਨਤਾ ਦੀ
ਪੂਜਾ ਨੇ ਸਾਰਾ ਹਿੰਦੁਸਤਾਨ ਰੁੜ੍ਹਿਆ,
ਰੋੜ੍ਹਿਆ ਯੂਰਪ ਭਾਰਾ ਬਹੂੰ ਸਾਰਾ ਰੁੜ੍ਹ ਗਿਆ,
ਕੌਣ ਆਖੇ ਹਿੰਦੁਸਤਾਨ ਬ੍ਰਹਮ ਵਿੱਦ੍ਯਾ ਦੀ ਪੋਥੀ ਖੋਲ੍ਹਦਾ ?
ਇਹ ਤਾਂ ਮਾਯਾ ਦੇ ਰੰਗਾਂ ਵਿੱਚ ਯੂਰਪ ਵਾਂਗ ਬ੍ਰਹਮ ਟੋਲਦਾ,
ਗੱਲਾਂ ਹੋਰ, ਹੋਰ ਜ਼ਰੂਰ ਕਰਦਾ, ਰਹਣੀ ਸਾਰੀ ਯੂਰਪ ਵਾਲੀ
ਕੁਛ ਢੱਠੇ ਗਿਰੇ ਹੰਕਾਰ ਛਿਪੇ ਲੁਕੇ ਨਾਲ
ਵਾਂਗ ਕਾਇਰਾਂ, ਸਿੱਧਾ ਆਪਣੀ ਰਹਣੀ ਨਹੀਂ
ਦੱਸਦਾ !!
ਇਹ ਮਾਦੇ ਦਾ ਬੁੱਤ ਬ੍ਰਹਮ,
ਅਸਾਂ ਦੂਰ, ਦੂਰ ਰੱਖਣਾ,
੧੧੬