ਪੰਨਾ:ਖੁਲ੍ਹੇ ਘੁੰਡ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਨਾਮ ਬ੍ਰਹਮ ਦਾ ਲੈਣਾ ਤੇ ਪੈਸਾ ਪੂਜਣਾ, ਅਸਾਂ
ਦੂਰ, ਦੂਰ ਰੱਖਣਾ,
ਇਹ ਨਾਮ ਲੈਣਾਂ ਭਰਾਵਾਂ ਦਾ ਤੇ ਮੰਦਾ ਯਾਰਾਂ ਦਾ
ਲੱਗਣਾ ਇਸ ਮਨਮੁਖਤਾ ਨੂੰ ਦੂਰ, ਦੂਰ ਰੱਖਣਾ,
ਹੋਣਾ ਕੁਛ ਹੋਰ ਅਸਲੀ, ਤੇ ਬਿਰੂਪ ਜਿਹਾ ਭਰ ਕੇ ਹੋਰ
ਹੋ ਹੋ ਦੱਸਣਾ, ਇਹ ਢਠਾਣ ਅਸਾਂ ਦੂਰ, ਦੂਰ ਰੱਖਣਾ,
ਬ੍ਰਹਮ ਵਿੱਦਯਾ ਇਹ ਵਸਤ ਨਹੀਂ ਪਛਾਣਦੀ, ਸਬ
ਵਿੱਚ ਹੈ ਨਹੀਂ, ਹੋਈ ਨਾਂਹ, ਹੋਸੀ ਨਾਂਹ,
ਹੰਕਾਰ ਦਾ ਜਨਮ ਇਸ ਅੰਧਕਾਰ ਵਿੱਚ, ਵੱਡਾ ਨਿੱਕਾ
ਮਾਦਾ ਮਾਯਾ ਜਿਨੂੰ ਸ਼ੰਕਰ ਆਖਦੇ !!
ਅਸਾਂ ਦੂਰ, ਦੂਰ ਰੱਖਣਾ,
ਹੰਕਾਰ ਕਾਲਾ ਸਿਆਹ ਹੈ !
… … …
… … …
ਸੁਰਤਿ ਦਾ ਜਨਮ ਸਿਦਕ ਵਿੱਚ,
ਜਿਥੇ ਰੱਬ ਹੀ ਰੱਬ ਕੁਲ ਚਾਨਣਾ,
ਮਾਦਾ ਓਥੇ ਸਦਾ ਦੀ 'ਨਹੀਂ' ਹੈ !!
ਮਾਦਾ ਅਸਾਂ ਨਹੀਂ ਤੱਕਣਾ, ਦੂਰ, ਦੂਰ, ਪਿੱਛੇ, ਪਿੱਛੇ,
ਰੱਖਣਾ, ਕੰਡ ਸਾਡੀ ਤੱਕੇ ਓਹ ਅਸਾਂ ਨਹੀਂ
ਤੱਕਣਾ, ਦੂਰ, ਦੂਰ ਰੱਖਣਾ !!
… … …
… … …
ਪਰ ਯਾਦ ਰੱਖਣਾ,

੧੧੭