ਪੰਨਾ:ਖੁਲ੍ਹੇ ਘੁੰਡ.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੂਖਮ ਜਿਹਾ ਭੇਤ ਇੱਥੇ ਵੀ,
ਮਾਦੇ ਦੇ ਅੰਧਕਾਰ ਵਿੱਚ,
ਮਨ ਵਿਚੂੰ ਵੀ ਇਕ ਬਿਰੂਪ ਜਿਹਾ ਸਿਦਕ ਜੰਮਦਾ, ਜਿਨੂੰ
ਸਿਦਕ ਸਿਦਕ ਕਰ ਪੁਕਾਰਦੇ,
ਮਨ ਦੀ ਹਨੇਰੀ ਕੋਠੜੀ ਵਿੱਚ ਜੰਮਿਆਂ ਸਿਦਕ ਨਾਂਹ,
ਇਹ ਭੁੱਲ ਹੰਕਾਰ ਦੀ ।
ਇਸ ਸਿਦਕ ਦੇ ਬਿਰੂਪ ਨੂੰ, ਦੂਰ, ਦੂਰ ਰੱਖਣਾ ।
ਪਛਾਨਣਾ ਬਿਰੂਪ ਹੈ ਤੇ ਇਹਦਾ ਗਲੀਆਂ ਦਾ ਮੰਗਣਾ,
… … …
… … …
ਸਿਦਕ ਆਉਂਦਾ ਹਦ ਕਲੇਜੇ ਤੀਰ ਵੱਜਦਾ,
ਪਲ ਛਿਨ, ਘੜੀ, ਘੜੀ, ਕਦਮ, ਕਦਮ,
ਦਮ ਬਦਮ ਚੁਭਦਾ, ਖੋਭਦਾ ਆਪਣੀ ਤ੍ਰਿਖੀ, ਤ੍ਰਿਖੀ
ਅਣੀ, ਆਖਦਾ ਦੱਸ, ਪੀੜ ਠੀਕ ਹੈ ?
ਤਾਂ ਸਿਦਕ ਆਉਂਦਾ !!
… … …
… … …
ਮਨ ਮੇਰਾ ਹਨੇਰਾ ਘੁਪ ਮੁੜ ਮੁੜ ਕਰਦਾ,
ਹੰਕਾਰ ਦੈਵ ਵਾਂਗੂੰ ਇਹ ਆਣ ਵੜਦਾ,
ਮਾਰਦਾ ਵਡੇ, ਵਡੇ, ਗੁਰਜ ਹਨੇਰੇ ਦੇ,
ਮੇਰੀਆਂ ਨਵੀਆਂ ਆਈਆਂ ਨਿੱਕੀਆਂ, ਨਿੱਕੀਆਂ ਨੂਰ
ਦੀਆਂ ਰਸ਼ਮੀਆਂ ਨੂੰ,

੧੧੮