ਪੰਨਾ:ਖੁਲ੍ਹੇ ਘੁੰਡ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਦਾ ਮੇਰਾ ਘਰ, ਨਿਕਲੋ, ਤੁਸੀਂ ਕਿਥੂੰ ਆਈਓ ?
ਪਰ ਹੋਰ ਹੋਰ ਤੀਰ ਵਾਂਗੂੰ ਹੰਕਾਰ ਨੂੰ ਪ੍ਰੋਂਦੀਆਂ,
ਲਿਪਟਦੀਆਂ ਗੁੰਝਲਾਂ ਖਾ, ਖਾ, ਸੋਨਾ ਹਨੇਰੇ ਦੇ ਦਿਲ
ਤੇ ਡੋਹਲਦੀਆਂ,
ਇਹ ਕਿਰਨਾਂ ਵੀ ਤੀਰ ਹਨ ਕਿਸੀ ਡਾਢੇ ਦੀ ਕਮਾਨ ਦੇ,
ਦੇਖ ਦੇਖ ਅਮਨ-ਜੰਗ ਸਿੱਖ ਰੀਝਦਾ,
ਤਾਂ ਸਿਦਕ ਆਉਂਦਾ !!
… … …
… … …
ਲੱਖਾਂ ਵੈਰੀ ਟੁਰ ਮਾਰਨ ਆਉਂਦੇ,
ਸਿੱਖ ਅਕੱਲਾ, ਡਰਦਾ, ਸੈਹਮਦਾ,
ਓਹ ਸਾਹਮਣੇ ਨੀਲੇ ਘੋੜੇ ਤੇ ਚੜ੍ਹ ਗੁਰੂ ਆਉਂਦਾ,
ਲੱਖਾਂ ਫੌਜਾਂ ਨਾਲ ਨਾਲ ਆਉਂਦੀਆਂ, ਅਸਮਾਨ ਸਾਰੇ
ਭਰਦੇ !
ਲੱਖਾਂ ਦਾ ਮੁਕਾਬਲਾ ਇੱਕ ਸਿੱਖ ਕਰਦਾ, ਜਿੱਤਦਾ,
ਤਾਂ ਸਿਦਕ ਆਉਂਦਾ ।
… … …
… … …
ਮੌਤ ਆਉਂਦੀ, ਡਰਾਉਂਦੀ,
ਹਾਲੇ ਕੱਚਾ, ਦਿਲ ਨਹੀਂ ਕਰਦਾ ਗੁਰੂ-ਦੇਸ ਜਾਣ ਨੂੰ,
ਅੱਗੇ ਦੀ ਸੋਹਣੀ ਗੁਰੂ-ਚਰਨ ਸ਼ਰਨ ਜੀਣ-ਨੂੰ ਹਾਲੇਂ
ਮੌਤ ਆਖਦਾ,
ਇਹ ਯਾ ਇਹ ਜਿੱਨੂੰ ਪ੍ਯਾਰ ਕਰਦਾ, ਜਦ ਦਿੱਸਦਾ ਜਾਉਂਦਾ,

੧੧੯