ਪੰਨਾ:ਖੁਲ੍ਹੇ ਘੁੰਡ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਗ੍ਰੰਥ ਕਿੰਞ ਘੁੰਡ ਚੱਕਦਾ, ਪੀਰਾਂ ਦੇ, ਫਕੀਰਾਂ ਦੇ,
ਪੈਗੰਬਰਾਂ ਦੇ, ਰਿਸ਼ੀਆਂ ਦੇ, ਅਵਤਾਰਾਂ ਦੇ, ਤੇ
ਕਿੰਞ ਖੋਹਲਦਾ ਆਤਮ-ਸੁਰਤਿ ਭੇਤ ਨੂੰ,
ਪਰ ਗੁਰੂ ਗ੍ਰੰਥ ਦੇ ਸੋਹਣੇ ਹੱਥ ਪੈਰ ਕਿਨੂੰ ਦਿੱਸਦੇ ?
ਓਹ ਰੰਗੀਲਾ ਗੁਰੂ ਮੁੜ ਮੁੜ ਦੱਸਦਾ, ਹਾਏ ! ਕੌਣ
ਤੱਕਦਾ ?
ਸਾਡੇ ਕੰਨ ਵਿੱਚ ਅੱਜ ਖਬਰੇ ਕਾਗਤ ਖੜਕਦੇ,
ਦੇਸ ਸਾਰੇ ਹੱਥ ਅਖਬਾਰ ਹੈ, ਦੇਸ ਸਾਰਾ ਮਨ ਫਸਿਆ,
ਮੁੜ ਹਨੇਰੇ ਰੋੜ੍ਹਿਆ,
ਬਾਬਾ ਮੇਹਰ ਕਰੇ !!
ਘਰ, ਘਰ ਗੁਰੂ ਵੱਸਦਾ ਪੰਜਾਬ ਵਿੱਚ,
ਘਰ, ਘਰ ਬਰਕਤ ਵੱਸਦੀ,
ਪਰ ਨੈਣ ਸਾਡੇ ਮੁੜ ਮਨ-ਬੰਦ ਨੈਣ ਹੋਏ,
ਗੁਰੂ ਦੀ ਮੇਹਰ !! ਨੈਣ ਮੋੜਦੇ !!
ਇੱਥੇ ਅੱਜ ਜ਼ਾਹਰਾ ਜ਼ਹੂਰ ਸਾਡਾ ਗੁਰੂ ਗ੍ਰੰਥ ਹੈ,
ਗੁਰੂ ਇਹ ਆਪ ਜਰਨੈਲ ਹੈ,
ਲੱਖਾਂ ਫੌਜਾਂ ਤਾਬੇ ਇਸ ਗੁਰੂ ਸੂਰਮੇ,
ਵੱਖਰਾ ਸਿੱਖ ਹੋ ਸਕਦਾ ਨਹੀਂ, ਵਖਰਾ ਅੰਧਕਾਰ
ਹੰਕਾਰ ਹੈ !!
ਸਿਖ ਇਤਹਾਸ ਸਾਰਾ ,
ਬਾਣੀ ਦੀ ਟੀਕਾ
ਸੁਰਤਿ ਦੇ ਭੇਤ ਦਾ,
ਸੋਹਣਾ ਦਸ ਅਵਤਾਰ ਹੈ !!

੧੨੫