ਪੰਨਾ:ਖੁਲ੍ਹੇ ਘੁੰਡ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਹੰਸਣੀ ਦੇ ਦਿਲ ਵਿਚ ਦਰਦ-ਵਿਰਹਾ ਮੇਰਾ ਹੈ,
ਡਾਰਾਂ ਥੀਂ ਵਿਛੜੀ ਕੂੰਜ ਦਾ ਰੋਣਾ ਮੇਰਾ ਆਪਣਾ,
ਤੇ ਚਿੜੀ ਦੀ ਚੁੰਝ ਵਿਚ,
ਦਿਸੇ ਮੈਨੂੰ ਆਪਣਾ ਮਾਂ-ਪਿਆਰ ਹੈ !
… … …
… … …
ਪੌਸ਼ਾਕੇ ਵੱਖੋ ਵਖ ਦਿੱਸਦੇ,
ਪਰ ਦਿਲ ਮੇਰਾ, ਜਾਨ ਮੇਰੀ,
ਆਸਾਂ ਨਿਰਾਸਾਂ, ਧੜਕ, ਸਹਿਮ,
ਕਾਂਬਾ, ਓਭਾਰ, ਓਤਾਰ ਮੇਰਾ,
ਸੁਖ, ਦੁਖ, ਭੁਖ ਨੰਗ,
ਮੌਤ ਤੇ ਵਿਛੋੜਾ ਮੇਰਾ,
ਹਾਏ ! ਇਹ ਸਭ ਕੁਝ ਕਿੰਞ ਮੇਰੇ ਥੀਂ ਵੱਖ ਹੈ ?
… … …
… … …
ਇਉਂ ਤਾਂ ਨਾਰ ਦੀ ਨੋਹਾਰ ਵਿਚ,
ਮਰਦ ਹੋਰ, ਕੁੜੀ, ਮੁੰਡਾ ਵੱਖ ਹੈ,
ਚੋਲਾ ਵੱਖੋ ਵੱਖ ਹੈ,
ਪਰ ਜੀਣ ਮਰਣ ਮੇਰਾ ਸਾਂਝਾ;
… … …
… … …
ਮੇਰਾ ਨਿੱਕਾ ਜਿਹਾ ਨਾਮ ਮੈਨੂੰ ਮਾਰਦਾ,
ਸੱਦਕੇ, ਮੈਨੂੰ, ਮੇਰੇ ਨਾਂ ਥੀਂ ਛੁਡਾਉਣਾ !

੧੧