ਪੰਨਾ:ਖੁਲ੍ਹੇ ਘੁੰਡ.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਨੂੰ ਨਿੱਕਾ ਕਰ ਮਾਰਿਆ !
ਸਾਰੀ ਉਮਰ ਖੇਡ ਜਿਹੀ ਵਿਚ ਲੰਘੀ, ਨਾਮ ਦੀਆਂ
ਬੱਤੀਆਂ ਬਾਲਦੇ, ਸ਼ਹਰ, ਸ਼ਹਰ ਫਿਰਿਆ,
ਮੁਲਕ, ਮੁਲਕ ਘੁੰਮਿਆਂ, ਹਫ਼ਿਆਂ, ਨਾਮ ਦਾ
ਫੁਰੇਰਾ ਉੱਚਾ ਉੱਚਾ ਲਹਰਾਂਦੇ !
ਨਾਮ ਇਕ ਵਹਮ ਸੀ,
ਉਮਰ ਸਾਰੀ ਵਹਮ ਦੇ ਕੰਮ ਕਰਕੇ ਗੁੰਮੀ,
… … …
… … …
ਮੈਂ ਕੋਈ ਹੋਰ ਹਾਂ,
ਹੁਣ ਮੈਨੂੰ ਆਪਣੀ ਸਾਰੀ ਨੋਹਾਰ ਪੂਰੀ,
ਦਰਯਾਵਾਂ, ਪਰਬਤਾਂ, ਘਾਹਾਂ ਵਿਚ ਦਿੱਸਦੀ,
ਫੁੱਲਾਂ ਵਿਚ ਲਹੂ ਮੇਰਾ,
ਹੱਡੀਆਂ ਮੇਰੀਆਂ ਹਿਮਾਲਾ ਦੀਆਂ ਕੜੀਆਂ, ਸਿੱਧੀਆਂ
ਗ੍ਰੈਨਾਈਟ (ਬੱਜਰ) ਦੇ ਹੱਡਾਂ ਨਾਲ ਵਜ ਵਜ ਕੂਕਦੀਆਂ
-"ਇਹ ਮੈਂ ਹਾਂ"-
ਖੁਲ੍ਹੇ ਮੈਦਾਨਾਂ ਦੇ ਘਾਹ
ਮੇਰੇ ਕੇਸਾਂ ਦਾ ਨਾਮ ਪਏ ਲੈਂਦੇ,
ਕੰਨੀਂ ਸੁਣੀਆਂ ਮੈਂ ਸਬ ਕਨਸੂਆਂ !
ਰਾਤ ਦੀ ਅੱਖ ਵਿੱਚ ਮੇਰਾ, ਮੇਰਾ ਸੁਫਨਾ,
ਅਸਗਾਹ ਨੀਲਾਣ ਵਿੱਚ ਮੇਰੇ ਮਨ-ਗਗਨਾਂ
ਦਾ ਝਾਵਲਾ !

੧੩