ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਘੜੀ ਦੀ ਘੜੀ ਖੁਸ਼ੀਆਂ ਕਰਨ ਲਈ,
ਇਸ ਦੁਖ-ਸੁਖ, ਜੀਣ-ਮਰਣ, ਦੇ ਮਿਲਵੇਂ ਅਨੰਦ
ਦੇ ਕਰਮ ਲਈ ਵੀ ਕਿਧਰੇ ਸੋਹਣੀ ਜਿਹੀ ਫਾਸੀ
ਕਰਮ ਦੀ ਲਟਕੀ ਪਈ ਹੈ । ਤੇ ਕਿਸ
ਲਟਕਾਈ ਹੈ ?

੨.

ਹੀੱਯਾ ਵੱਡਾ ਲੋੜੀਏ,
ਮੇਰੇ ਮੱਥੇ ਕਰਮ ਲਿਖਣੇ ਨਹੀਂ ਸੌਖੇ ।
ਮੈਂ ਕੀ ਜਾਣਦਾ ਮੈਂ ਕੌਣ ?
ਪਹਲਾਂ ਤਾਂ ਮੈਨੂੰ ਮੇਰਾ ਪੂਰਾ, ਪੂਰਾ ਥਹੁ ਦਿਓ,
ਫਿਰ ਮੈਨੂੰ 'ਸਿਆਣ' ਦਿਓ,
ਇੱਕੋ ਜਿਹੀ, ਅੱਜ ਦੀ, ਕਲ ਦੀ, ਭਲਕੇ ਦੀ,
ਮੈਂ ਕੀ ਜਾਣਦਾ, ਮੈਂ ਕੀ ਕਰਦਾ,
ਸਾਰਾ ਰੱਬ ਦਾ ਹਾਲ ਮੈਨੂੰ ਮਲੂਮ ਨਾਂਹ,
ਥੋੜ੍ਹਾ ਵੀ ਮਲੂਮ ਨਾਂਹ,
ਕੌਣ ਆਖਦਾ : "ਮੈਂ ਕਰਦਾ"
ਪਤਾ ਨਹੀਂ ਕੌਣ ਕਰਦਾ,
ਪਤਾ ਨਹੀਂ, ਮੈਨੂੰ ਨਹੀਂ, ਦਸੇ ਹੋਰ ਕੋਈ ਹੈ ਪਤਾ ਜਿਨੂੰ,
ਹਾਂ ! ਕਿਸ ਮੀਂਹ ਦੀ ਕਣੀਆਂ ਦੀ ਬੁਦਬੁਦਾ-ਖੇਡ ਮੈਂ ?
ਹਾਂ ! ਕਿਸ ਕਰਤਾਰ ਦੀ ਕੇਹੜੀ ਲੀਲ੍ਹਾ ਦਾ
ਮੈਂ ਕੀ ਕੀ ਰੰਗ ਹਾਂ ?
ਦੱਸੇ ਕੌਣ ?

੧੬