ਪੰਨਾ:ਖੁਲ੍ਹੇ ਘੁੰਡ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਪੰਛੀ ਮੁੜ ਮੁੜ ਆਵੇ ਪਾਣੀਆਂ ਥੀਂ ਥੱਕਿਆ,
ਸਾਗਰਾਂ ਵਿਚ ਚੱਲਦਾ ਨਿੱਕਾ ਜੋ ਜਹਾਜ ਹੈ !!
… … …
… … …
ਮੈਂ ਹੈਰਾਨ ਦੇਖਦਾ,
ਇਹ ਡੁਲ੍ਹਣਾ, ਵਗਣਾ, ਵਹਣਾ,
ਮਰਨਾ ਛਿਨ ਛਿਨ ਦਾ ਮੇਰੀ ਮੈਂ ਦਾ, ਇਕ ਅਚਰਜ
ਜਿਹਾ ਰੰਗ ਹੈ !!
ਇਹ ਸਮੁੰਦਰਾਂ ਵਿਚ ਵਹਣ ਦਾ ਕੀ ਭੇਤ ਹੈ ?
ਇਹ ਲੱਖਾਂ ਦਰਯਾਵਾਂ ਦੀ ਨਾਤੀ ਧੋਤੀ ਆਬ ਹੈ,
ਮੇਰੀ ਮੈਂ ਤੇ ਚੜ੍ਹਿਆ ਰੰਗ ਮਿਲਵਾਂ ਮਿਲਵਾਂ
ਲੱਖਾਂ ਹੀ ਸੁਹਣੱਪਾਂ ਦਾ,
ਇਸ ਵਿਚ ਲੱਖਾਂ ਸਮੁੰਦਰਾਂ ਦੇ ਪਾਣੀਆਂ ਦੀ ਡਲ੍ਹਕ
ਹਰ ਕਿਸੀ ਦੀ ਰੱਬਤਾ ਨੂੰ ਛੋਂਹਦੀ,
ਅਨੰਤਤਾ ਨੂੰ ਚੁੰਮਦੀ ਦਿਨ ਰਾਤ ਇਹ ਹੈ,
ਸਬ ਨਾਲ ਲਗ, ਲਗ, ਪਿਆਰ-ਜੱਫੀਆਂ
ਵਿਚ ਪਲਦੀ,
ਵਗ, ਵਗ ਠਹਰਦੀ, ਠਹਰ, ਠਹਰ, ਵਗਦੀ,
ਨਿੱਸਰਦੀ, ਉਚੀਂਦੀ, ਥੀਂਦੀ
ਇਹ 'ਨਾਂਹ', 'ਨਾਂਹ' ਹੋ ਕੇ ।
ਇਹ ਕੀ ਅਦਭੁਤ ਜਿਹੀ ਖੇਡ ਹੈ ?
ਅਨੰਤ, ਅਮਿਤ, ਅਤੋਲ, ਅਮੋਲ, ਅਡੋਲ,
ਅਗੱਮ, ਅਥਾਹ, ਅਸਗਾਹ, ਜੇਹੜੀ "ਓਹ"

੨੩