ਪੰਨਾ:ਖੁਲ੍ਹੇ ਘੁੰਡ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਉਂ ਖੇਡ ਜੇਹੀ ਵਿਚ, ਅੰਤ, ਮਿਤ, ਤੋਲ, ਮੋਲ,
ਡੋਲ, ਗੱਮਤਾ, ਥਾਹਤਾ, ਗਾਹਤਾ ਜਿਹੀ
'ਇਸ' ਵਿਚ ਆਉਂਦੀ, ਵੱਸਦੀ,ਹੱਸਦੀ,
ਹੋਂਦੀ, ਅਚਰਜ ਹੈ !!
… … …
… … …

੭.

ਕਰਮ ਮੈਨੂੰ ਫੜਨਗੇ,
ਫੜਨ ।
ਹੱਥ ਮਾਰ ਕਰਮਾਂ ਦੇ ਹੱਥ ਤੇ,
ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਮੈਂ ਨੱਸਦੀ !
ਫੜੋ ! ਆਓ ਲਾਓ ਜ਼ੋਰ ਮੈਂ ਨੱਸਦੀ !
ਪਰ ਦੱਸੋ ਪਹਲਾਂ ਮੈਂ ਕਿੱਥੇ ? ਨਾਮ ਮੇਰਾ ਕੀ ਹੈ ?
ਓਹ ਨਾਮ ਲੋਕੀ ਜੇਹੜਾ ਲੈਂਦੇ,
ਢੂੰਢ, ਢੂੰਢ ਥੱਕਿਆ,
ਜੀਵਨ-ਖੇਤ੍ਰ ਵਿਚ ਕਿਧਰੇ ਨਾਂਹ ਲੱਭਿਆ !
… … …
… … …
ਕਰਜ਼ ਦੇਣੇ ਜਿਨ੍ਹਾਂ ਦੇ,
ਫਰਜ਼ ਦੇਣੇ ਜਿਨ੍ਹਾਂ ਦੇ,
ਨੱਸੇ, ਦੌੜੇ ਸੁਣ ਮੈਂ ਆਖਿਆ,
ਫੜਿਆ ਮੈਨੂੰ, ਜ਼ੋਰ ਨਾਲ,

੨੪