ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਰੇ ਆਖਣ ਠੀਕ ਫੜਿਆ,
ਤੇ ਘੁਟ, ਘੁਟ, ਮੁੱਠਾਂ ਵਿਚ ਨੱਪਯਾ,
ਮੁੱਠ ਖੋਹਲੀ ਸਾਰੀ ਖਾਲੀ ਦੀ ਖਾਲੀ ।
ਜੱਫੀਆਂ ਬਾਹਾਂ ਦੀਆਂ ਸਾਰਿਆਂ ਦੀਆਂ ਖਾਲੀ !!
ਹਾਂ, ਆਖਣ ਓਹ ਗਿਆ ਕਿੱਥੇ ?
ਜਿਸ ਸਾਡੇ ਫਰਜ਼ ਦੇਣੇ ਇੰਨੇ ਢੇਰ ਸਾਰੇ,
ਜਿਸ ਸਾਡੇ ਕਰਜ਼ ਦੇਣੇ ਇੰਨੇ ਢੇਰ ਸਾਰੇ,
ਉਹ ਕੌਣ ਸੀ ?
ਚੰਗੀ ਤਰਾਂ ਨੀਝ ਲਾ ਨਾਂਹ ਤੱਕ੍ਯਾ
ਸੀ ਵੀ ਕੁਝ ਕਿ ਨਹੀਂ ਸੀ ?
ਠੀਕ ਸਿਞਾਣ ਨ ਸੱਕਿਆ !!
… … …
… … …
ਗਾਯਾ ਸੀ ਮੈਂ ਬੂੰਹ ਸੋਹਣਾ,
ਸੋਨੇ ਦੇ ਗੀਤ ਰੰਗੀਲੇ, ਫਬੀਲੇ,
ਖਲਕ ਮੋਹਿਤ ਹੋ ਡਿੱਗਦੀ ਵਾਂਗ ਪਤੰਗਿਆਂ,
ਗੀਤ ਦੇ ਦੀਵੇ ਜੋ ਬਾਲੇ ਮੇਰੀ ਸੁਰਤਿ ਨੇ,
ਦੌੜੀ ਸਾਰੀ ਖਲਕ ਆਈ,
ਲੋਕਾਈ ਕੂਕਦੀ, ਗਾਣ ਵਾਲਾ ਕਿੱਥੇ ?
ਕੀ ਇਹ ਬਲਦੇ ਦੀਵੇ ਪਏ ਗਾਉਂਦੇ ?
ਖੁਸ਼ੀ ਹੋ ਸਾਰੇ ਆਖਣ ਇਹ ਵੇਖੋ ਇਹ ਹੈ ।
ਫੜ, ਫੜ, ਦਿਲਾਂ ਦੀਆਂ ਮੁੱਠੀਆਂ ਭਰਦੇ,
ਜਿਵੇਂ ਸੱਚ ਮੁੱਚ ਗਾਣ ਵਾਲਾ ਲੱਝਿਆ,
੨੫