ਪੰਨਾ:ਖੁਲ੍ਹੇ ਘੁੰਡ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਖਾਂ ਖੋਹਲ ਤੱਕਿਆ, ਕੁਛ ਨਹੀਂ ਸੀ ਓਥੇ,
ਮੁੱਠ ਖੋਹਲ ਖੋਹਲ ਤੱਕਦੇ,
ਖਾਲੀ, ਸਾਰੀਆਂ ਖਾਲੀ, ਖਾਲੀ !!
… … …
… … …

੮.

ਓਏ ਮੈਂ ਉਡਾਰੂ ਜਿਹਾ ਰਸ ਹਾਂ,
ਮੈਂ ਕਿਸੀ ਆਲੀ ਉੱਚੀ ਸਰਕਾਰ, ਦਰਬਾਰ ਦਾ ਢਾਡੀ,
ਪੈਰ, ਹੱਥ, ਨੈਣ, ਦਿਲ, ਜਿਗਰ, ਜਾਨ ਵਾਲਾ ਪੂਰਾ,
ਮੇਰੇ ਪਿੱਛੇ ਕਿਉਂ ਲੱਗੇ ?
ਕਰਮਾਂ ਦੀ ਖੇਡ ਕਿਸੀ ਹੋਰ ਗਲੀ ਲੋਕੀ ਖੇਡਦੇ !!
ਮੈਂ ਕਰਮਾਂ ਦੀ ਖੇਡ ਨਹੀਂ ਖੇਡਦਾ,
ਕਰਮ ਮੇਰੇ ਉਹ ਉੱਡਦੇ ਵਾਂਗ ਟਿੱਡੀਆਂ,
ਦਿਨ ਦਿਹਾੜੀ ਹਨੇਰਾ ਪਾ ਮੈਨੂੰ ਡਰਾਉਂਦੇ,
ਪਰ ਛਿਨ, ਪਲ ਵਿਚ, ਜਦ ਮੈਂ ਡਰ ਡਰ ਮਰਦਾ,
"ਮਰਦ ਦਾ ਚੇਲਾ" ਛਡਦਾ ਤਿਲਯਰ ਆਪਣੇ, ਅਧ
ਅਸਮਾਨਾਂ ਵਿਚ ਉੱਡਦੇ,
ਰੱਬ ਮੇਰਾ ਭੇਜਦਾ ਮੇਹਰਾਂ ਦੇ ਪੰਛੀ,
ਓਹ ਕੁਟ, ਕੁਟ, ਟੁਕ, ਟੁਕ, ਮੇਰੇ ਕਰਮਾਂ ਦੇ ਟਿਡੀ-
ਦਲ ਮਾਰਦੇ ।
ਢੇਰਾਂ ਦੇ ਢੇਰ !! ਓਹ ਤਲੇ ਪਏ ਲੱਗਦੇ !! ਮੋਈਆਂ
ਟਿੱਡੀਆਂ ਦੇ,

੨੬