ਪੰਨਾ:ਖੁਲ੍ਹੇ ਘੁੰਡ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਜਾਨ ਸਾਰੇ, ਚਿਤ੍ਰ ਸਾਰੇ, ਬੁੱਤ ਸਾਰੇ,
ਹੱਥ ਮਾਲਕ ਦਾ ਜਦ ਲਗਦਾ,
ਦਮ, ਜਾਨ ਭਰਦਾ, ਜਿੰਦ ਚਲਦੀ,
ਇਸ ਬੁੱਤਖਾਨੇ ਕਮਾਲ ਵਿਚ !
… … …
… … …
ਓਹਦੀ ਕੋਮਲਾਂ ਥੀਂ ਕੋਮਲ ਓਨਰੀ ਕਰਤਾਰਤਾ,
ਓਹਦੀ ਵਾਹੀ ਲਕੀਰਾਂ ਦਾ ਭੇਤ ਗੂੜ੍ਹਾ;
ਅਗੱਮ ਦੀ ਕਲਮ ਨਾਲ ਪਾਉਂਦਾ,
ਲਕੀਰਾਂ ਦੇ ਚੱਕਰਾਂ ਵਿਚ ਸਬ ਜਗ ਚਮਕਦਾ,
ਓਹਦੇ ਰੰਗਾਂ ਦੀਆਂ ਉਡਾਰੀਆਂ, ਫੁਲਕਾਰੀਆਂ ਸਾਰੀਆਂ
ਮਿਲਵੇਂ ਪ੍ਰਭਾਵਾਂ ਦਾ ਸਮੂਹ ਸਾਰਾ,
ਸਬ ਰੂਪ, ਰੰਗ ਰਾਗ ਹੈ ਕਰਤਾਰ ਦਾ,
ਉਦਾਸੀ, ਖੁਸ਼ੀ, ਚਾ, ਜੀਣ, ਮਰਣ,
ਥੀਂਣ, ਅਥੀਂਣ, ਪ੍ਰਕਾਸ਼ ਤੇ ਹਨੇਰਾ ਦੋਵੇਂ,
ਉਸ ਕਰਤਾਰ ਦੀ ਕਲਮ ਦੀ ਛੋਹ ਦੀ ਲਮਕ,
ਛੁਟਕ, ਝਿਜਕ, ਉੱਠਕ, ਵਗਕ, ਬੇਪ੍ਰਵਾਹੀ
ਜਿਹੀ, ਜਿਹੀ ਬੱਸ ਹੈ !!
ਇਹੋ ਕਰਤਾਰੀ ਛੋਹ ਜੀਣ ਜਗ ਦਾ ਸ੍ਵਾਸ ਹੈ !!
ਇਹ ਵੱਖਰੀ, ਵੱਖਰੀ ਨੋਹਾਰ,
ਇਹ ਸਬ ਨਾਨਾ-ਵੱਖਰਾਪਨ,
ਅਨੰਤ, ਅਮਰ, ਨਿੱਕਾ ਜਿਹਾ ਰੰਗ ਭਾਵੇਂ, ਨਾਨਾ,
ਨਾਨਾ ਜੀ ਹੈ !!

੨੮