ਪੰਨਾ:ਖੁਲ੍ਹੇ ਘੁੰਡ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੀਕ ! ਇਹ ਨਿੱਕੀ, ਨਿੱਕੀ ਅਨਹੋਂਦ ਜਿਹੀ, ਹੋਂਦ ਹੋ
ਦਮ ਭਰਦੀ ਰੱਬ ਵਾਲਾ, ਕੰਹਦੀ ਓਹਦੇ ਹੱਥ ਦੀ
ਛੋਹ ਦੀ ਸਾਰ ਹਾਂ । ਰਸ ਦੀ ਕਣੀ ਹਾਂ, ਮਰਜੀ
ਦੀ ਮਣੀ ਹਾਂ, ਓਹਦੇ ਹੱਥ ਦੀ ਬਣੀ ਹਾਂ,
ਹੁਣ ਅਬਣ ਨਾ ਸਕਦੀ ।
ਜੁਗੋ ਜੁਗ ਚਮਕ ਮੇਰੀ, ਮੇਰੀ ਕਾਹਦੀ ਉਹਦੀ ਛੋਹ ਦੀ
ਕਰਮਾਤ ਸਾਰੀ, ਗਗਨ, ਗਗਨ ਚਮਕ ਸੀ,
ਕਲਮ ਅਗੱਮ ਦੀ ਲਿਖੀ ਲਿਖੀ ਰੇਖ ਮੈਂ, ਹੁਣ ਕੌਣ
ਮੇਟਸੀ, ਕਿਰਨ ਵਾਂਗੂੰ ਕੰਬਦੀ, ਵਾਹੀ ਵਾਂਗ ਤੀਰ ਮੈਂ,
ਗਾਈ ਹੋਈ ਸੁਰ ਹਾਂ ਰੰਗੀਲੀ ਸਰਕਾਰ ਦੀ, ਸਾਰਾ ਕਾਲ
ਗਾਉਂਦਾ, ਪ੍ਰਤੀ ਧਵਨੀ ਗਾਉਂਦੀ, ਨਾਮ ਕਰਤਾਰ
ਦਾ, ਸਿਮਰ, ਸਿਮਰ, ਹੋਰ ਹੋਂਦੀ,
ਸਦਾ ਬਸੰਤ ਜਿਹੀ ਮੁੜ ਮੁੜ ਰੰਗਦੀ, ਰੰਗਾਂ ਦੀ ਖੇਡ ਮੈਂ,
ਮੁੜ ਮੁੜ ਠੰਢਦੀ, ਮੁੜ, ਮੁੜ ਤਪਦੀ, ਅੱਕਦੀ
ਨਾਂਹ, ਮੁੱਕਦੀ ਨਾਂਹ, ਥਕਦੀ ਨਾਂਹ, ਮੈਂ ਕਰਤਾਰ
ਦੀ ਕਰਤਾਰਤਾ !!
ਮੈਂ ਜਿੰਦ ਹਾਂ, ਨਿਰਜਿੰਦ ਹਾਂ, ਮਿੱਟੀ ਹਾਂ, ਪੱਥਰ ਹਾਂ,
ਦੁਧ ਵਰਗੀ ਚਾਨਣੀ, ਸੁਫਨਾਂ ਹਾਂ, ਕੀ ਜਾਣਾ ?
ਓਹਦੇ ਓਨਰ ਦੀ ਪੂਰਣਤਾ,
ਹੱਥ ਕਰਤਾਰ ਦੀ ਛੋਹ ਦੀ ਏਕਤਾ,
ਮੈਂ ਦੀ ਅਨੇਕਤਾ, ਨਾਨਤਾ, ਸਬੂਤ ਮੇਰੀ ਮੈਂ ਹੈ !
… … …
… … …
੨੯