ਪੰਨਾ:ਖੁਲ੍ਹੇ ਘੁੰਡ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਨਿੱਕਾ ਨਿੱਕਾ ਨੋਹਾਰਾਂ ਦਾ ਫਰਕ-
ਹੈਵਾਨਾਂ ਵਿਚ, ਇਨਸਾਨਾਂ ਵਿਚ, ਨਰਾਂ ਤੇ
ਨਾਰੀਆਂ, ਜਲਾਂ ਵਿਚ, ਥਲਾਂ ਵਿਚ,
ਹਰਯਾਵਲਾਂ, ਸੋਕਿਆਂ, ਤਾਰਿਆਂ ਤੇ ਫੁੱਲਾਂ
ਵਿਚ, ਮਨੁੱਖਾਂ ਤੇ ਪੰਛੀਆਂ ਵਿਚ, ਜੜਾਂ ਚੈਤੱਨਾਂ
ਵਿਚ, ਚਰਾਂ ਵਿਚ, ਅਚਰਾਂ ਵਿਚ, ਪ੍ਰਕਾਸ਼ਾਂ
ਹਨੇਰਿਆਂ ਵਿਚ,
ਇਹ ਨਿੱਕੀ ਨਿੱਕੀ ਅਮੁੱਲ, ਨਾਨਾ ਅੰਮ੍ਰਿਤਤਾ,
ਇਹੋ ਤਾਂ ਕਰਤਾਰ ਦੀ ਕਰਤਾਰਤਾ ਦਾ, ਸਵਾਦਲਾ
ਨਾਨਾ, ਵੰਨਪੰਨ ਹੈ,
ਇਹੋ ਤਾਂ ਰਸੀਆਂ ਦੀ ਆਸ ਭਾਰੀ, ਨਹੀਂ ਤਾਂ ਬਾਕੀ
ਮਰਨ, ਮਰਨ ਹੈ,
ਇਹੋ ਤਾਂ ਰਸ ਦਾ ਜੀਣ ਬਾਬਾ, ਇਹੋ ਤਾਂ ਦਰਸ਼ਨ ਹੈ ।
ਬੂੰਦ ਬੂੰਦ ਲਟਕੀ ਹੈ, ਚਮਕੀ ਤਾਰ, ਤਾਰ ਨਾਲ,
ਖਚੀਂਦੀ ਤਾਰ ਕਿਰਨ ਹਾਰ, ਬੂੰਦ, ਬੂੰਦ ਖੇਡਦੀ,
ਇਹੋ ਤਾਰ ਬੰਨ੍ਹਦੀ ਸਦੈਵਤਾ ਨੂੰ ਛਿਨ, ਛਿਨ
ਦੇ ਸੁਫਨੇ ਵਿਚ, ਸਦੈਵਤਾ ਖੇਡਦੀ !
ਇਹੋ ਤਾਰ ਪ੍ਰੋਂਦੀ ਕਰਤਾਰ ਦੀ ਜਿੰਦਤਾ ਨੂੰ, ਅਣਹੋਈ-
ਅਣ ਹੈ-ਅਣਹੋਸੀ ਨਿਰਜਿੰਦ ਜਿਹੀ ਚੀਜ਼ ਨਾਲ,
ਬਸ ਜਿੰਦਤਾ ਖੇਡਦੀ, ਵਾਹ ! ਵਾਹ ! ਸਾਈਂ ਕਰਦੇ-
ਇਹ ਕਰਤਾਰ ਦੀ ਕਰਤਾਰਤਾ !!

੩੦