ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪-ਫਲਸਫਾ ਤੇ ਆਰਟ (ਉਨਰ)
੧.
ਫਲਸਫਾ ਜਿੰਨਾਂ ਆਰਟ ਰੂਪ ਹੈ,
ਉਹ ਕੁਛ ਇੰਞ ਹੈ, ਜਿਵੇਂ ਅਨਪੜ੍ਹ ਜ਼ਿਮੀਂਦਾਰ ਜ਼ਿਮੀਂ
ਵਾਹੁੰਦਾ ਤੇ ਦਾਣੇ ਪਾਂਦਾ ਆਪਣੇ ਘਰ, ਬਿਨਾਂ ਜਾਣੇ
ਗੱਲਾਂ ਬਾਹਲੀਆਂ,
ਆਪ ਮੁਹਾਰੀ ਉਤੂੰ ਜਿੰਨੀ, ਫਲਸਫਾ ਆਪ
ਮੁਹਾਰਾ ਆਉਂਦਾ ਜਿਵੇਂ ਨਿੱਕੀ ਇਕ ਬੱਤੀ ਫੜੀ
ਹੱਥ ਵਿੱਚ, ਲੰਮੀ ਹਨੇਰੀ ਜੰਗਲ-ਵਾਟ, ਟੁਰੀ
ਜਾਂਦਿਆਂ ਜਾਂਦਿਆਂ, ਆਪ ਮੁਹਾਰੀ, ਨੱਪ, ਨੱਪ,
ਕੱਟਦੀ !!
ਇਕ ਵੇਰ ਜੱਟ ਇਕ ਸੋਚਾਂ-ਵਹਣ ਪੈ ਗਿਆ,
ਹਲ ਛੱਡਿਆ, ਪੈਲੀਆਂ ਵਿੱਚ ਜਾਗ ਜਿਹੀ ਵਿੱਚ
ਸੈਂ ਗਿਆ,
ਉਹ ਪੁੱਛਦਾ ਬੀਜ ਕੋਲੂੰ, ਬੀਜ ਕਿਉਂ ਉੱਗਦਾ ?
ਮਿੱਟੀ ਵਿੱਚ ਕੀ ਹੈ ? ਬੀਜ ਫੜ ਸੁੱਕਾ ਹਰ੍ਯਾਂਵਦੀ, ਜਿੱਥੇ
ਕੁਝ ਨਹੀਂ ਸੀ, ਉਥੇ ਸਬ ਕੁਛ ਹੋਂਵਦਾ, ਜ਼ਮੀਨ
ਵਿੱਚ ਕੌਣ ਛੁੱਪਿਆ, ਜਿਹੜਾ ਕਣਕ ਦੇ ਬੂਟੇ ਨੂੰ
ਉੱਚਾ, ਉੱਚਾ ਕਰਦਾ, ਪੱਤਰ, ਕੱਢ, ਕੱਢ, ਚਿਤ੍ਰ
ਜੀਂਦਾ, ਜੀਂਦਾ ਖਿੱਚਦਾ,
ਕੀ ਇਹ ਉਹੀ ਬੀਜ ਹੈ ?
੩੧