ਪੰਨਾ:ਖੁਲ੍ਹੇ ਘੁੰਡ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ ਵਹਣ ਨਵਾਂ ਜੱਟਾਂ ਦਾ ਪੁੱਤ ।
… … …
… … …
ਜੱਟ ਸਾਰੇ ਕੱਠੇ ਹੋ ਆਖਦੇ :-
ਓ ! ਆਲਾ ਸਿੰਘਾ !
ਕੀ ਹੋਯਾ ? ਕੂੰਦਾ ਨਹੀਂ ਤੂੰ ?
ਨਾਂਹ ਹਲ ਮਾਰਦਾ ?
ਦੂਜਾ ਜੱਟ-ਮਚਲਿਆ ! ਰੋਟੀ ਖਾਂਦਾ, ਲੱਸੀ ਪੀਂਦਾ
ਸਬ ਸਾਡੇ ਵਾਂਗ, ਪੈਲੀ ਵਿੱਚ ਲੇਟ
ਲੇਟ ਪਿਛਲੇ ਦਾਣੇ ਸਬ ਗੰਦੇ ਕਰਦਾ,
ਓਏ ! ਕਿਰਤ ਥੀਂ ਛੁੱਟਨਾ !
ਤੀਜਾ-ਕੁਝ ਨਾ ਆਖੋ ਭਾਈ ! ਆਲਾ ਸਿੰਘ ਸਾਧ
ਹੋ ਗਿਆ ਜੇ !
ਚੌਥਾ-ਲੈ ! ਵੇਖਾਂ ਸਾਧ ਹੋ ਗਿਆ ਈ,
ਉੱਲੀ ਲੱਗੇ ਬੰਦੇ ਵੀ ਸਾਧ ਥੀਂਦੇ ?
ਆਲਾ ਸਿੰਘ ਆਲਸ ਦੀ ਉੱਲੀ ਦਾ ਮਾਰਿਆ,
ਸਚ ਜਾਣੀਂ ! ਸਾਧ ਤਾਂ ਤੇਜ਼ ਧਾਰ ਵਾਲੀ
ਤਲਵਾਰ ਹੁੰਦੇ, ਉਹ ਤਾਂ ਕੁਛ ਹੋਰ ਚੀਜ਼ !
ਪੰਜਵਾਂ- ਭਰਾ ਸਾਡੇ ਨੂੰ ਕੋਈ ਮਨ ਦਾ ਰੋਗ ਲਗਾ ਈ,
ਭਰਾਵਾ ਦੱਸ ਖਾਂ ! ਦਾਣੇ ਇਕ ਦੀ ਥਾਂ ਦੋ
ਕਿੰਞ ਲਗਣ, ਤੇ ਸੋਚਦਿਆਂ ਇਕ ਵੀ
ਗੁੰਵਾ ਲਿਆ ਈ ਭਰਾਵਾ ! ਇਸ ਸਾਲ
ਹੁਣ ਤੇਰੇ ਘਰ ਦਾਣੇ ਮੁੱਕਣੇ !
ਇਹੋ ਨਾਂਹ ਬਸ ਸੋਚਾਂ ਦਾ ਸਿੱਟਾ :-

੩੨