ਪੰਨਾ:ਖੁਲ੍ਹੇ ਘੁੰਡ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੀਂ, ਸੋਚ ਲਾਂਭੇ ਨਿਕਲ ਜਾਂਦੀ, ਫਲਸਫਾ
ਬਣਦੀ, ਇਹ ਫਲਸਫਾ-ਸੋਚ ਮਾਰਦੀ,
ਆਰਟ ਵੀ ਉਠ ਮਾਰਦਾ ਜਦ ਨਿਰੋਲ ਫਲਸਫਾ
ਬਨ ਆਉਂਦਾ,
ਅਤੀਚਿੰਤਨ ਫਲਸਫਾ ਹੈ ਜਿਵੇਂ ਜੱਟਾਂ ਬੁਝਿਆ, ਬੰਦੇ ਨੂੰ
ਉੱਲੀ ਲਾ ਮਾਰਦਾ,
ਆਦਮੀ ਕੁਛ ਮੁਸ੍ਹਿਆ, ਮੁਸ੍ਹਿਆ ਹੁੰਦਾ, ਬਦਬੂ ਆਉਂਦੀ !
ਧਰਮ ਮਜ੍ਹਬ ਸਾਰੇ ਆਰਟ ਹੋ ਅਰੰਭਦੇ,
ਮੁੜ ਹੌਲੇ ਹੌਲੇ ਫਲਸਫਾ ਬਣਦੇ, ਮਾਰਦੇ,
ਜੀਂਦੇ ਦਾ ਕੰਮ ਹੈ ਬਚਣਾ ਫਲਸਫੇ ਦੀ ਮਾਰ ਥੀਂ,
ਕਿਰਤੀ ਕਿਸੀ ਸੰਗ ਵਿਚ,
ਹਾਂ ਧਰਮ ਕਰਮ ਥੀਂ ਬਚਣਾ ਮਜ੍ਹਬ ਥੀਂ ਵੀ ਬਚਣਾ
ਜਿੱਥੇ ਰੱਬੀ ਆਵੇਸ਼ ਹੋਯਾ, ਆਣਾ ਬੰਦ ਹੈ ।
… … …
… … …

੨.

ਫਲਸਫੇ ਥੀਂ ਮੈਂ ਅੱਕ੍ਯਾ,
ਤੇ ਫਲਸਫੇ ਦੀ ਨੀਂਹ ਤੇ ਰੱਖੇ ਜਿਹੜੇ ਧਰਮ ਤੇ ਮਜ੍ਹਬ
ਜਿਹੜੇ ਕਿਰਤੀ ਨਹੀਂ ਹਨ !
ਲੋਕੀਂ ਵੀ ਸਾਰੇ ਅੱਕੇ ਪਏ ਹਨ,
ਧਰਮ ਇਕ ਫਾਹੀ ਜਿਹੀ ਲੱਗੀ ਸਬ ਦੇ ਗਲੇ ਵਿਚ,
ਸ਼ਰਮ ਮਾਰੇ ਕੂੰਦੇ ਨਹੀਂ ਹਨ,

੩੪