ਪੰਨਾ:ਖੁਲ੍ਹੇ ਘੁੰਡ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਫਾ ਹਨੇਰੀ ਵਿਚ ਘੁੱਮਣਘੇਰੀਆਂ, ਭੂਲ ਭਲੱਯਾਂ !!
ਮਾਰਾਂ ਰਾਹ ਦੀਆਂ ਖਾਂਦੇ,
ਭਨਾਂਦੇ ਸਿਰ, ਢਹ ਢਹ ਮਰਦੇ,
ਫਿਰ ਉੱਠਦੇ, ਫਿਰ ਮਾਰੇ ਜਾਂਦੇ,
ਰੰਗ ਇਹ ਫਲਸਫਾ !
… … …
… … …
ਖੁਲ੍ਹੇ ਮੈਦਾਨਾਂ ਦੇ ਲੋਕ ਹਨੇਰੀ ਕੋਠੜੀ ਪੈਂਦੇ,
ਉੱਥੇ ਭੂਤ ਵੱਸਦੇ,
ਉਨ੍ਹਾਂ ਦੀਆਂ ਗੁਲਾਮੀਆਂ ਕਰਦੇ,
ਪਾਣੀ ਢੋਂਦੇ, ਲੱਕੜਾਂ ਕੱਟਦੇ,
ਕੋਟੜੇ ਖਾਂਦੇ, ਕੁਝ ਬਣ ਨ ਪੈਂਦਾ,
ਰਾਹ ਨਹੀਂ ਦਿੱਸਦਾ ਬਾਹਰ ਆਣ ਨੂੰ,
ਮੁੜ ਮੁੜ 'ਰੱਬ' 'ਰੱਬ' ਕਰਦੇ, ਮਤੇ ਕੁਛ ਬਣੇ,
ਪਰ ਅਸਰ ਕੋਈ ਨਹੀਂ,
ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ ਇੰਨਾਂ
ਵੀ ਜਿੰਨਾਂ ਦੋ ਪੈਸੇ ਦੀ ਅਫੀਮ ਵਿਚ, ਇਕ
ਪਿਆਲੇ ਸ਼ਰਾਬ ਵਿਚ,
'ਰੱਬ' 'ਰੱਬ' ਕਰਦੇ ਬੇਰਸਾ, ਬਾਹੁੜੀ ਕਿੱਧਰੋਂ,
ਕੋਈ ਨਾਂਹ,
ਆਖਰ ਖੱਪ, ਖੱਪ ਰਬ ਥੀਂ ਮੁਨਕਰਦੇ,
ਇਹੋ ਨਾਂਹ ਖੇਡ ਧਰਮ ਅਧਰਮ ਹੋਣ ਦੀ,
ਬਿਨਾਂ ਰਸ ਦੇ ਜੋਗ ਥੀਂ ਭੋਗ ਚੰਗਾ ਲੱਗਦਾ,

੩੬