ਪੰਨਾ:ਖੁਲ੍ਹੇ ਘੁੰਡ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜ ਮੁੜ ਪਿਆਲੇ ਪੀ, ਪੀ, ਜਨਾਨੀਆਂ ਦੇ ਗਲੇ
ਲੱਗਦੇ, ਮੋਏ ਹੋਏ ਮੋਈਆਂ ਨੂੰ ਮਾਰਦੇ, ਕੀੜੇ
ਕਤੂਰੇ ਵਧਦੇ, ਹੋਰ ਹੋਂਦੇ ਵਧ, ਗੁਲਾਮੀ ਕਰਨ ਨੂੰ
ਭੂਤਾਂ ਦੀ, ਕਿਰਤ ਥੀਂ ਛੁੱਟੜ ਲੋਕੀ, ਮਾਰੇ ਫਲਸਫੇ
ਠੱਗ ਨੇ !!
… … …
… … …
ਪਰ ਟੁਰੀ ਜਾਂਦੇ ਲੋਕੀ ਪਏ ਉਸੀ ਅੰਨ੍ਹੀ ਹਨੇਰੀਆਂ !
ਹਿੰਮਤ ਕਰਨ ਓਹ ਵੀ ਓਸ ਵਿਚ, ਵਿਅਰਥ ਸਾਰੀ
ਹਿੰਮਤ,
ਬਾਹਰ ਆਣੇ ਕੌਣ, ਸਾਰੇ ਅਫੀਮ ਦੀ,
ਤੇ ਕੋਟੜੇ ਪੈਂਦੇ ਨੰਗੇ ਪਿੰਡਿਆਂ ਤੇ ਉਸ ਹਨੇਰੇ ਦੇ ਭੂਤਾਂ ਦੇ
ਕਰਤਾਰ ਨੂੰ ਭੁੱਲ ਕੇ, ਓਹਦੇ ਬੁੱਤਸ਼ਾਲਾ, ਚਿਤ੍ਰਸ਼ਾਲ
ਥੀਂ ਨਿਕਲ, ਮਨ ਦੀ ਕੋਠੜੀ ਹਨੇਰੀ ਵਿੱਚ
ਕੈਦ ਹੋ 'ਮੈਂ' 'ਮੈਂ' ਦੀ ਕਾਲੀ ਰਾਤ
ਵਿਚ ਰੰਹਦੇ,
ਕਦਮ ਸਬ, ਬੱਸ, ਉਲਟ ਪੈਂਦੇ, ਧਿਆਨ ਸਾਰਾ
ਉਲਟਾ, ਜੋਗ, ਉਲਟਾ ਪੈਂਦਾ, ਭੋਗ ਵੀ ਪੁੱਠਾ
ਹੋ ਮਾਰਦਾ, ਧਰਮ ਖਾਣ ਨੂੰ ਆਉਂਦਾ, ਰੱਬ
ਵੈਰੀ ਦਿੱਸਦਾ ;
ਜੀਣਾ ਮਰਨ ਥੀਂ ਵਧ ਦੁਖਦਾਈ,
ਮਰਨ ਨਸੀਬ ਨਹੀਂ ਹੋਂਵਦਾ,
ਮੁੜ ਮੁੜ ਡਿਗਦੇ ਮਨ-ਘੜਤ ਫਲਸੱਫੇ ਵਿਚ, ਉਲਟੀ

੩੭