ਪੰਨਾ:ਖੁਲ੍ਹੇ ਘੁੰਡ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਬ ਸ੍ਰਿਸ਼ਟੀ ਦਿੱਸਦੀ,
ਜੀਵਨ ਸਾਰਾ ਇਨ੍ਹਾਂ ਮਨ ਦੇ ਜੂਏ ਵਿੱਚ ਹਾਰ ਹੱਥ
ਝਾੜਿਆ !!
ਜਵਾਰੀਏ, ਚੋਰ ਸਾਰੇ, ਹਾਰ, ਹਾਰ ਮਰਦੇ !!
… … …
… … …
ਗੀਤਾ ਪੜ੍ਹਨ, ਕੁਰਾਨ ਪੜ੍ਹਨ,
ਉਪਨਿਖਦ ਪੜ੍ਹਨ, ਪੁਰਾਨ ਸਾਰੇ,
ਹਨੇਰੇ ਵਿਚ, ਰੱਬ ਥੀਂ ਭੁੱਲਿਆਂ,
ਇਸ ਕਾਈ ਭੂਤ-'ਮੈਂ' ਨੂੰ ਪਾਲਦੇ
ਕੀੜੇ ਵਧਦੇ, ਕਤੂਰੇ,
… … …
… … …
ਪਿਆਰ ਨਾਲ ਨਿਓਂ ਸਾਰਾ ਟੁਟੀਦਾ,
ਸੁਹਣੱਪ ਨੈਣਾਂ ਵਿਚ ਨਹੀਂ ਰੰਹਦੀ
ਕਰਤਾਰ ਦੀ ਛੋਹ ਜੇਹੜੀ ਕੇਈ ਵਿਚ ਓਹ ਪਥਰੇਂਦੀ,
ਹਾਂ ਮੈਂ ਕਹਾਂਗਾ, ਕਰਤਾਰ ਦੀ ਕਣੀ ਅੰਞਾਈ,
ਵਿਅਰਥ ਗੁੰਮਦੀ,
ਦਿਲ ਖਾਲੀ ਸੱਖਣਾ ਸੱਖਣੇਪਨ ਕਾਲੇ ਦਾ ਧਿਆਨ,
ਆਕਾਸ਼ ਦੀਆਂ ਬ੍ਰਿਤੀਆਂ ਫਲਸਫਾ ਸਿਖਾਂਦਾ,
ਮਨ ਵਿਚ ਕੈਦ ਲੋਕੀ,
ਮਨ-ਘੜਿਤ ਗੱਲਾਂ ਕਦ ਜਗਾ ਸੱਕਣ,
ਹੋਰ ਮਾਰਦੀਆਂ, ਹੋਰ ਢਾਂਹਦੀਆਂ,

੩੮