ਪੰਨਾ:ਖੁਲ੍ਹੇ ਘੁੰਡ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ ਦੀਆਂ ਚੰਚਲਤਾਈਆਂ ਤੇ ਕੈਦੀ ਸਬ ਖੁਸ਼ ਹੁੰਦੇ,
ਸਮਝਣ ਹਨੇਰੇ ਦੀਆਂ ਦੀਵਾਰਾਂ ਟੁੱਟੀਆਂ,
ਓਹ ਹੋਰ ਹਨੇਰ ਪਾਉਂਦੀਆਂ !!
… … …
… … …

੩.

ਇਓਂ ਆਖਰ ਫਲਸਿਫਾ ਕੌਮਾਂ ਦੀ ਮੌਤ ਹੈ,
ਸਦੀਆਂ ਲੰਮੀ ਰਾਤ ਪਾਉਂਦਾ,
ਸਾਰਾ ਧਰਮ ਕਰਮ ਮਾਰਦਾ ।
ਧੰਨਯ ਸਾਰੇ ਪਾਪ ਇਨ੍ਹਾਂ ਦੇ
ਪਾਪ ਘੋਰ ਪਾਪ ਹੋਂਵਦੇ,
ਮੌਤ ਹੋਰ ਕੀ ਹੈ ?
ਦੁਖ ਇਹ ਮੌਤ ਤੇ ਹੈ ।
ਕੌਮਾਂ ਮਰ ਮੋਈਆਂ,
ਸਵਾਸ ਸਾਰੇ ਬੇਸਵਾਦ ਜਿਹੇ,
ਦੁਖੀ ਜਿਹੇ, ਚਿੱਥੇ (ਛਿੱਥੇ) ਜਿਹੇ ਪੈਣਾ, ਮਰਨ ਬੱਸ ਇਹ ਹੈ
ਮੇਰਾ, ਤੇਰਾ,
ਹੋਰ ਮੌਤ ਕੋਈ ਨਾਂਹ,
ਮੋਇਆਂ ਮਨਾਂ ਨੇ ਇਨ੍ਹਾਂ ਮੁਰਦਿਆਂ ਨੂੰ ਕੀ ਜਿਵਾਵਣਾ !
… … …
… … …
ਓਹੋ ਧਰਮ ਬੁਧ ਜੀ ਦੀ ਅੱਖ ਥੀਂ ਆਯਾ ਬਚਾਉਂਦਾ,
ਓਹੋ ਮਨਾਂ ਥੀਂ ਆਇਆ ਮਾਰਦਾ,

੩੯