ਪੰਨਾ:ਖੁਲ੍ਹੇ ਘੁੰਡ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਥੇ ਮਨ ਮਰ ਗਿਆ ਹੈ, ਪਾਰਸ ਦੀ ਮੈਂ ਵਿਚ,
… … …
… … …
ਬੱਸ, ਇੰਨਾਂ ਨਿੱਕਾ ਜਿਹਾ ਭੇਤ ਹੈ
ਫਲਸਫੇ ਤੇ ਆਰਟ, ਮਨ ਦੀ ਹਨੇਰੀ ਮੈਂ, ਤੇ ਕਿਰਤੀ
ਮੈਂ ਵਿਚ,
ਆਰਟ-ਕਿਰਤ ਦੀ ਟੋਹ ਜਾਣਦੀ,
ਪਾਰਸ ਕਰਤਾਰ ਹੱਥ ਦੀ ਛੋਹ ਸਞਾਂਣਦਾ, ਇਹ
ਸਰਵੱਗ੍ਯਤਾ ਆਰਟ (ਉਨਰ) ਦੀ,
ਬੁੱਤ ਵਿਚ, ਚਿਤ੍ਰ ਵਿਚ,
ਰੰਗ ਕਿਸੀ ਵਿਚ ਬੈਠੀ, ਸੁਤੀ, ਜੀਂਦੀ, ਜਾਗਦੀ,
ਹਿਲਦੀ ਪ੍ਰੀਤਮ ਦੀ ਬੱਸ ਯਾਦ ਤਾਰ ਹੈ ।
ਉਸ ਕਰਤਾਰ ਦੀ ਛੋਹ ਦਾ ਸਵਾਦ ਹੈ,
ਪਾਰਸ ਰੱਬ ਦੀ ਕਰਾਮਾਤ ਹੈ,
ਇਉਂ ਸਦਾ ਆਇਆ ਸਦੈਵ ਲਈ,
ਇਕ ਰੰਗ-ਰਸ, ਸ੍ਵਾਦ-ਸੁਖ,
ਇਹ ਸਦੈਵ ਦਾ ਜੀਣ ਹੈ,
ਆਵੇਸ਼ ਹੈ ਰੱਬੀ, ਗੁਪਤ,
ਬੱਸ ਚੀਜ਼ ਹੈ, ਅਨੇਮੀ,
ਨੇਮ ਸਾਰੇ ਡੁੱਬਦੇ !!
ਬੱਸ, ਪਿਆਰ ਹੀ ਪਿਆਰ ਇਕ ਪੂਰਾ ਸੱਚ ਹੈ,
ਠੀਕ ਹੈ ! ਸਬ ਪੀਰ ਪੈਗੰਬਰ, ਔਲੀਏ,
ਇਕ ਸਾਦੀ ਪਾਰਸ-ਗਲ ਸਨ ਭੁੱਲੇ,

੪੨