ਪੰਨਾ:ਖੁਲ੍ਹੇ ਘੁੰਡ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੀਆਂ ਉੱਮਤਾਂ ਰੁੱਲੀਆਂ;
ਡੰਕੇ ਦੀ ਚੋਟ ਵੱਜੀ,
ਦਮਾਮੇਂ ਦੀ ਸੱਟ ਅਨੰਦਪੁਰੇ ਗੂੰਜਦੀ,
ਗੁਰੂ ਗੋਬਿੰਦ ਸਿੰਘ ਬਚਿੱਤ੍ਰ ਨਾਟਕ ਲਿਖਦੇ,
ਦਰਸਾਉਂਦੇ ਸੱਚ, ਦਰਸ਼ਨ ਕਰਾਉਂਦੇ :-
"ਕੂੜ ਕ੍ਰਿਆ ਉਰਝਿਓ ਸਭ ਹੀ ਜਗ
ਸ੍ਰੀ ਭਗਵਾਨ ਕੋ ਭੇਦ ਨ ਪਾਇਓ,
ਸਾਚ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਯੋ
ਤਿਨ ਹੀ ਪ੍ਰਭ ਪਾਇਓ"
ਬਾਜਾਂ ਵਾਲੇ ਆਖਦੇ :-
ਇਨ੍ਹਾਂ ਰਾਹ-ਭੁੱਲਿਆਂ, ਰੱਬ ਭੁੱਲਿਆਂ
ਮਨਾਂ ਦੇ ਧਰਮ, ਕਰਮ ਸਬ ਫੋਕਟ, ਢੰਗ ਸਾਰੇ
ਮਸੰਦਾਂ ਦੇ, ਸਬ ਇਹ ਦੁਖ, ਮੌਤ-ਸੰਪ੍ਰਦਾ ਜੇ
ਮੇਰੇ ਸਿਖੋ !
"ਬਿਨ ਕਰਤਾਰ ਨ ਕਿਰਤਮ ਮਾਨੋ"-
ਇਹ ਮੋਏ "ਕਿਰਤਮ ਸੱਚ" ਪਛਾਣਦੇ;
ਫਰਮਾਉਂਦੇ :-
'ਸ਼ਬਦ-ਅਵਤਾਰ' ਗੁਰੂ ਗ੍ਰੰਥ ਮੈਂ ਹਾਂ,
'ਰੱਬਦੀ ਯਾਦ' ਬੱਸ ਮਾਂ(ਨਾਂ) ਮੇਰਾ,
ਯਾਦ ਕਰੋ, ਗੁਰੂ ਤੁਸਾਂ ਵਿਚ ਹੈ,
ਕਰਤਾਰ ਦੀ ਕਰਤਾਰਤਾ ਦੀ ਛੋਹ ਦਾ ਰਸ-ਰੂਪ
ਯਾਦ ਹੈ,
ਰਸ ਨਾਮ ਦਾ ਖੁਨਕ-ਪਿਆਰ, ਬੱਸ ਇਹੋ ਜੀਣ, ਇਹੋ

੪੩