ਪੰਨਾ:ਖੁਲ੍ਹੇ ਘੁੰਡ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੫-ਪਾਰਸ ਮੈਂ

੧.

ਪੰਜਾਬ ਵਿਚ ਜੰਮਣਾ ਅਮੁਲ ਜਿਹੀ ਚੀਜ਼ ਹੈ,
ਇੱਥੇ ਕਲਗੀਆਂ ਵਾਲੇ ਦੇ 'ਤੀਰ ਸ਼ਬਦ' ਚਮਕਦੇ,
ਇੱਥੇ 'ਨਿਹਾਲੀ ਨਦਰਾਂ' ਦਾ ਓਹੋ ਪ੍ਰਕਾਸ਼ ਹੈ,
ਨਦਰਾਂ ਦੱਸਦੀਆਂ ਨੈਣਾਂ ਵਿਚ ਖੂਬ, ਖੁਬਕੇ,
ਸੁਖ ਕੀ, ਜੀਵਨ ਕੀ, ਸਵੈਤੰਤ੍ਰਤਾ ਕੀ ਹੈ ?
ਪਾਰਸਿਕ ਮੈਂ ਦਾ ਸੋਹਣਾ ਕਮਾਲ ਹੈ !
-"ਰੱਬ ਦੀ ਯਾਦ" ਤੇਰਾ ਨਾਮ ਹੈ,
"ਰੱਬ ਦੀ ਯਾਦ" ਬੱਸ ਪਿਆਰ ਹੈ,
"ਰੱਬ ਦੀ ਯਾਦ" ਪ੍ਰਾਣਾਂ ਦਾ ਪ੍ਰਾਣ ਹੈ,
"ਰੱਬ ਦੀ ਯਾਦ" ਸਵੈਤੰਤ੍ਰਤਾ ਹੈ,
"ਰੱਬ ਦੀ ਯਾਦ" ਕਰਤਾਰ ਹੈ,
ਇਹ 'ਪਾਰਸ-ਮੈਂ' ਸਬ ਜਗ-ਪ੍ਰਕਾਸ਼ ਹੈ,
ਸਤਿਗੁਰਾਂ, ਸਾਹਿਬਾਂ, ਸਾਂਈਆਂ, ਸਰਕਾਰਾਂ,
ਇਸ 'ਪਾਰਸ-ਮੈਂ' ਦੀ ਕਿਰਤ ਸਿਖਾਈ,
ਮਨ-ਘੜਿਤ ਨਹੀਂ ਕੋਈ ਚੀਜ਼ ਇਹ,
ਸਦੀਆਂ ਦੀ ਕਠਨ ਮਿਹਰ-ਕਮਾਈ ਹੈ,
ਹੋਰ ਮੈਂ "ਕੁਛ ਨਹੀਂ" ਠੀਕ,
ਹੋਰ ਮੈਂ ਸਦਾ "ਹੈ ਨਹੀਂ", ਠੀਕ,
ਪਰ 'ਪਾਰਸ-ਮੈਂ' ਨੇ ਇਸ 'ਨਹੀਂ' ਵਿਚ,

੪੫