ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
"ਸਬ ਕੁਛ" ਤੇ "ਸਦਾ ਹੈ" ਜੋਤ ਜਿਹੀ, ਰੱਖੀ, ਇਕ ਜੀ
ਜਿਹਾ ਬਾਲਿਆ,
ਇਹ ਪਾਰਸਿਕ ਮੈਂ, ਦਿੱਸਣ, ਪਿੱਸਣ ਵਿਚ
ਦੂਜੇ ਪੱਥਰਾਂ ਵਾਂਗ ਨਿੱਕਾ ਜਿਹਾ ਪੱਥਰ, ਪਰ
ਸਮੁੰਦਰਾਂ ਦੇ ਸਮੁੰਦਰ ਇਸ ਕਤਰੇ ਵਿਚ ਕੰਬਦੇ !!
ਇਹ ਮੈਂ ਇੰਞ ਤੇ ਉੰਝ, ਆਪੇ ਵਿਚ ਕੁਛ ਨਾਂਹ, ਮਿੱਟੀ,
ਰੱਬ ਵਿਚ, ਕਰਤਾਰ ਦੀ ਛੋਹ ਨਾਲ, ਮਿਹਰ ਦੀ
ਬਰਕਤ ਪਾ, ਅਨੰਤ ਹੈ, ਜੀ ਹੈ, ਜਾਨ ਹੈ,
ਸਦੈਵਤਾ,
ਇਹ ਮੈ 'ਇਉਂ' ਇਕ 'ਕਾਵਯ ਅਲੰਕਾਰ' ਹੈ,
ਇਹ ਮੈਂ ਚੁਪ ਹੈ, ਪਰ ਬੋਲਦੀ, ਕੂਕਦੀ, ਗਰਜਦੀ
ਵਾਂਗ ਲੱਖਾਂ ਕੜਕਦਿਆਂ ਬੱਦਲਾਂ, ਇਹ ਸਮੂਹ
ਹੈ ਬਿਜਲੀਆਂ ਅਨੇਕਾਂ ਦੇ ਸੁਹਣੱਪਾਂ ਦਾ,
ਲਿਸ਼ਕਾਂ ਇਲਾਹੀ । ਅਨੇਕਾਂ ਜਵਾਨੀਆਂ ਦੀ
ਰਿਸ਼ਮੀਆਂ ਦਾ ਸੂਰਜ ਚਮਕਦਾ !!
ਇਹ ਮੈਂ ਹਿਲਦੀ ਨਹੀਂ, ਪਰ ਹਿਲਾਂਦੀ, ਹਿਲੂੰਦੀ,
ਜਗਤ ਸਾਰਾ,
ਕੰਬਦੀ, ਕੰਬਾਦੀ ਪੁਲਾੜਦੀ ਨੀਂਹੀਆਂ ਨੂੰ,
ਇਹ ਮੈਂ ਜੜ ਹੈ, ਪਰ ਚੈਤੱਨ੍ਯ ਮ੍ਯ ਦਾ ਇਸ ਵਿਚ,
ਜਿਉਂ ਬਰਫਾਂ ਦੀ ਚਿਟਿਆਈ ਵਿਚ ਰੂਪ ਭਬਕਦਾ,
ਵਾਂਗ ਬੁਦਬੁਦੇ ਖਿਣ ਭੰਗਰ ਹੈ,
ਪਰ ਅਮਰ ਇਹੋ ਜਿਹੀ ਹੋਰ ਕੋਈ ਵਸਤ ਨਹੀਂ,
ਮੌਤ ਤੇ ਜੀਵਨ ਦੀਆਂ ਵਾਦੀਆਂ, ਘਾਟੀਆਂ, ਸ਼ੂਕਦੀ
੪੬