ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰਤਨ, ਇਹ ਕਤਾਰਾਂ ਭਾਂਡਿਆਂ
ਦੀਆਂ ਕੇਹੀਆਂ ਸੋਹਣੀਆਂ,
ਖਿਆਲਾਂ ਥੀਂ ਚੰਗੀਆਂ,
ਸੁਫਨਿਆਂ ਥੀਂ ਮਿੱਠੀਆਂ, ਪਿਆਰ
ਦੀਆਂ ਚੁੱਮੀਆਂ,
ਸਿਮਰਨ ਦੇ ਸਵਾਸ ਇਨ੍ਹਾਂ ਭਾਡਿਆਂ
ਵਿਚ ਕਿਹੇ ਚੱਲਦੇ,
ਇਨ੍ਹਾਂ ਲੱਖਾਂ ਚੇਹਰਿਆਂ ਵਿਚ ਇੱਕ ਨੂਰੀ
ਚੇਹਰਾ ਘੁਮਿਆਰ ਦਾ ਲਿਸ਼ਕਦਾ !!

ਛੰਨਾਂ-ਪਾਣੀ ਕਿਸ ਵਿਚ ਪੀਣ ਲੱਗਾ ਹੈਂ ਸੱਜਨਾ !
ਛੰਨਾਂ ਛਿਨ ਛਿਨ ਕੂਕਦਾ, ਘੁਮ੍ਹਾਰ ਦੇ
ਦਿਲ-ਲੁਕਾ ਗੀਤ, ਸੁੰਞ ਸਾਰੀ
ਮਾਰਦਾ !!

ਕੂਜ਼ਾ- ਇਹ ਕੂਜ਼ਾ ਹੱਥ ਤੇਰੇ ਸੱਜਨਾਂ! ਠੰਢੇ
ਚਸ਼ਮਿਆਂ ਦੀ ਧਾਰ ਦੀ ਸੁਰ
ਫੜੀ ਤੂੰ,
ਡੋਹਲ ਪਾਣੀ ਭਰਿਆ ਕੂਜ਼ਾ, ਜੀਵਨ
-ਧਾਰ ਪਈ ਪੈਂਦੀ, ਸਿਮਰਨ
ਵਗਦਾ !!

ਪਿੱਤਲ ਦੇ ਕੌਲ ਕੌਲੀਆਂ :-
ਨਿੱਕੇ ਨਿੱਕੇ ਪਿੱਤਲ ਦੇ ਕੌਲ ਕੌਲੀਆਂ
ਕਿਸ ਬਣਾਏ, ਗਿਆ ਕਿਥੇ ਠਠ੍ਯਾਰ,

੪੮