ਪੰਨਾ:ਖੁਲ੍ਹੇ ਘੁੰਡ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਹਣੇ :-
ਇਨ੍ਹਾਂ ਕਲਾਈਆਂ, ਗੱਲ੍ਹਾਂ, ਹੱਥਾਂ,
ਪੈਰਾਂ, ਕੇਸਾਂ, ਸਵਾਸਾਂ ਵਿਚ ਗਹਣੇ ਸੋਭਦੇ,
ਕੰਨਾਂ ਵਿਚ ਮੱਛਰਿਆਲੇ ਲਟਕਦੇ, ਹਿਲਦੇ,
ਸਾਡੇ ਬੁੱਲ੍ਹੇ ਸ਼ਾਹ ਨੂੰ ਵੀ ਕਿਹੇ ਚੰਗੇ ਲਗਦੇ,
ਆਹ ! ਇਨ੍ਹਾਂ ਨੱਢੀਆਂ ਦੇ ਅੰਗਾਂ ਦੀ ਛਣਕਾਰ,
ਛਾਣ ਛਾਣ ਬੋਲਦੇ,
ਇਨ੍ਹਾਂ ਲਾਲ ਚੂੜੇ ਵਾਲੀਆਂ ਦੀ ਭਰੀ ਗੀਤ
ਬਾਹਾਂ ਦੀ ਉਲਾਰ ਮਾਰਦੀ,

ਕੱਪੜੇ :-
ਕੱਪੜੇ ਤੇਰੇ ਸੋਹਣਿਆਂ ! ਇਹ ਵੀ ਅੰਦਰ ਦਾ
ਰਾਗ ਬਾਹਰ ਫੁੱਟਿਆ,
ਮੈਨੂੰ ਵਾਜਾਂ ਮਾਰਕੇ, ਹੇਕਾਂ ਲਾਉਂਦੇ;
ਕਦੀ ਕਦੀ ਡੋਰੇ ਥੀਂ ਵੀ ਸੋਹਣੇ ਤੇਰੇ ਕੱਪੜੇ !!
ਇਹ ਮਿੱਤ੍ਰ ਤੇਰੇ ਰੂਹ ਦੇ,
ਤੈਨੂੰ ਕੱਜਦੇ, ਪਰਦੇ ਪਾਉਂਦੇ,
ਅਣਡਿੱਠ ਕਰਦੇ, ਬਖਸ਼ਦੇ,
ਬਖਸ਼ਾਉਂਦੇ ਤੈਨੂੰ;
ਤੈਨੂੰ ਮੁੜ ਮੁੜ ਕੱਜਦੇ !!
… … …
… … …
ਮੈਂ ਬੱਸ ਪਾਣੀਆਂ ਦੀ ਲੀਕ ਹਾਂ, ਬੱਦਲਾਂ ਦੇ ਰੰਗਾਂ ਦਾ

੫੧