ਪੰਨਾ:ਖੁਲ੍ਹੇ ਘੁੰਡ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਦਾ ਨੱਚਦਾ,
ਕੰਬਦਾ, ਜਲੌ;
ਮੈਂ ਰੱਬ ਦੇ ਫੰਗਾਂ ਨਾਲ ਸਜੀ,
ਉਡਦੀ ਉਡਦੀ ਹਰ ਘੜੀ ਦੀ ਤਸਵੀਰ, ਜਿਹਦਾ ਸਦਾ
ਅਮਿਟਵਾਂ ਪ੍ਰਭਾਵ ਹੈ !!
ਮੇਰੀ ਜਨਮ ਘੜੀ ਅੱਜ ਹੈ, ਹੁਣ ਹੈ,, ਇਹ ਪਲ, ਛਿਨ ਹੈ,
ਮੈਨੂੰ ਤਾਂ ਜਨਮ ਦੀ ਖੁਸ਼ੀ ਸਾਹ ਲੈਣ ਨਹੀਂ ਦੇਂਦੀ ।
ਪੱਥਰ ਦੇ ਹੋਣ, ਚਾਹੇ ਕਾਗਤ ਦੇ, ਪਾਣੀ ਦੇ, ਹਵਾ ਦੇ,
ਬੱਦਲ ਦੇ,
ਮੈਨੂੰ ਤਾਂ ਰੂਪ ਸਾਰੇ, ਰੰਗ ਸਾਰੇ, ਮੈਂ ਮੈਂ ਲੱਗਦੇ,-ਜਿਨ੍ਹਾਂ
ਦੇ ਦਿਲਾਂ ਵਿਚ ਕਰਤਾਰ ਦੀ ਲੁਕ ਬੈਠੀ ਛੋਹ ਹੈ,
… … …
… … …

੬-ਪਿਆਰ ਦਾ ਸਦਾ ਲੁਕਿਆ ਭੇਤ

ਪਾਰਸ ਮੈਂ ਨੂੰ ਭੁਲਾਣਾ-ਹਾਂ, ਇਸ ਕਰਤਾਰ ਦੀ ਯਾਦ ਨੂੰ,
ਪਾਰਸ ਮੈਂ ਨੂੰ ਛੱਡਣਾ-ਹਾਂ, ਇਸ ਯਾਰ ਦੀ ਪਿਆਰ ਛੋਹ
ਦੀ ਅੰਗ ਅੰਗ ਰਮੀ, ਰਮਣਾਂ,
ਪਾਰਸ ਮੈਂ ਨੂੰ ਅਮੈਂਨਣਾਂ*-ਹਾਂ, ਇਸ ਲੀਕਾਂ, ਰੰਗਾਂ ਵਿਚ;
ਬੱਝੀ, ਕੱਜੀ, ਅਨੰਤ-ਜੀ ਨੂੰ;

--

  • ਭਾਵ ਹੈ ਮੈਂ ਨੂੰ ਅ+ਮੈਂ ਕਰਨਾ।

੫੨