ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੱਤੀ ਹੋਵਾਂ ਤਾਂ ਓਹ,
ਜਾਗਦੀ ਹੋਵਾਂ, ਹੋਰ ਓਹ,
ਮੈਂ ਤਾਂ ਪਾਗਲ ਜਹੀ ਹੋਂਦ ਹਾਂ !!
ਮੈਂ ਜਦ ਘੁੰਡ ਖੋਹਲ ਆਉਂਦੀ, ਦਰਯਾ ਥੰਮ੍ਹਦੇ,
ਝੁੱਕਦੇ, ਮੱਥਾ ਟੇਕਦੇ ਲੰਘਦੇ, ਚੰਨ ਸੂਰਜ ਝੁਕ
ਝੁਕ ਸਲਾਮ ਕਰਨ, ਹਵਾਵਾਂ ਦੌੜ ਦੌੜ ਚਾਈਂ
ਚਾਈਂ ਝੱਲਣ ਚੌਰੀਆਂ !! ਪਹਾੜ ਦੇਖ
ਮੈਨੂੰ ਉੱਛਲਦੇ,
ਇਉਂ ਨਿੱਕੀ ਜਿਹੀ ਮੈਂ ਖੁਲ੍ਹੇ ਘੁੰਡ ਮੋਹਿਤ ਹੁੰਦੀ ਸਬ ਤੇ,
ਮੋਹਿਤ ਕਰਦੀ ਆਉਂਦੀ, ਤਖਤਾਂ ਤੇ ਬੰਹਦੀ,
ਹੱਸਦੀ, ਖੇਡਦੀ, ਘਾਹਾਂ ਤੇ ਰੇਤਾਂ ਤੇ ਸੇਜਾ ਤੇ
ਰੀਝਦੀ, ਗੁਟਕਦੀ, ਮੁਸ਼ਕਦੀ, ਨੱਸਦੀ, ਆਂਦੀ
ਜਾਂਦੀ…
ਪਿਆਰ ਵਾਲਾ ਸਦਾ ਲੁਕਿਆ ਭੇਤ ਇਹ, ਖੁਲ੍ਹੇ ਘੁੰਡ
ਦਾ ਵੇਲਾ ਕੋਈ ਕੋਈ ਵਿਰਲਾ, ਵਿਰਲੀ ਵਿਰਲੀ
ਰੂਹ ਕੋਈ, ਅਨੇਮੀ ਜਿਹਾ, ਭਾਗ ਜਿਹਾ, ਕਦੀ
ਕਦੀ ਦਿੱਸਦਾ !!


੭-ਦੀਵਿਆਂ ਲੱਖਾਂ ਦੀ ਜਗਮਗ

ਅਨੇਕ ਹੋਣਾ ਦਾ ਹੋਣਾ, ਅਨਗਿਣਤ ਮੈਂ-ਆਂ ਦੀ ਮਮਤਾ,
ਕਰਤਾਰ ਦੇ ਪਿਆਰ ਵਿੱਚ ਬਲਦੀਆਂ,

੫੪