ਪੰਨਾ:ਖੁਲ੍ਹੇ ਘੁੰਡ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੂਰ ਜਿਹਾ ਚੜ੍ਹਦਾ,
ਨੈਣ ਮੁੰਦਦੇ ਜਾਂਦੇ ਜਿਵੇਂ ਬੁਧ-ਬੁੱਤ ਦੇ,
ਸੁਖ ਲੈਣ ਦੁਨੀਆਂ ਇਸ ਦਰ ਆਉਂਦੀ ਹੈ,
ਜੀਣ ਜਾਣਨ ਨੂੰ ਲੋਚਦੀ,
ਮੂਰਤ ਕੌਣ ਦੇਖਦਾ, ਦਰਸ਼ਨਾਂ ਨੂੰ ਲੋਚਦੇ,
ਮੂਰਤਾਂ ਇਸ ਥੀਂ ਲਖ ਗੁਣ ਵਧ ਢੁਕੀਆਂ ਸੱਜੀਆਂ,
ਪਈਆਂ ਹਨ ਗਲੀ, ਗਲੀ,
ਇੱਥੇ ਤਾਂ ਪੱਥਰ ਵਿਚ ਆਵੇਸ਼ ਨੂੰ ਟੋਲਦੇ,
ਲਭ, ਲਭ, ਨੈਣਾਂ ਨਾਲ ਚੁੰਮਦੇ ਹੱਥਾਂ ਨੂੰ ਪੈਰਾਂ ਨੂੰ,
ਬੁਧ ਜੀ ਦਾ ਨਿਰਵਾਨ ਵਿਚ ਟਿਕੇ ਮਨੁਖ ਦੇ ਰੂਪ ਨੂੰ !!
… … …
… … …
ਭਰਵੱਟਿਆ ਤੇ ਕੇਸਾਂ ਤੇ ਬੋਲੀ ਸਮਾਧੀ ਦੀ ਠੰਢੀ ਠੰਢੀ
ਤ੍ਰੇਲ ਹੈ,
ਤੇ ਪਲਕਾਂ ਨਾਲ ਪਾਰਖੀ ਮੋਤੀ ਇਹ ਚੁਣ, ਚੁਣ ਪ੍ਰੋਂਦੇ
ਦੇਖਦੇ ਸੋਹਣਿਆਂ ਤੇ ਮਸਤ ਹੋਣ ਵਾਲੇ ਚੰਗੇ ਰਸ
ਦੀ ਲਹਰਾਂ ਪੇਚ ਕਿੰਞ ਪੈਂਦੇ,
ਅਕਾਸ਼ ਕਿੰਞ ਇਨ੍ਹਾਂ ਬਾਹੀਂ ਰਾਹੀਂ ਹਿਠਾਹਾਂ ਉਤਰਦਾ,
ਤੇ ਧਰਤ ਕਿੰਞ ਇਨ੍ਹਾਂ ਬੰਦ ਨੈਣਾਂ ਰਾਹੀਂ ਉਤਾਹਾਂ ਨੂੰ ਚੜ੍ਹਦੀ
ਕਿਰਤ ਦੇ ਪਾਰਖੀ ਰਮਜ਼ਾਂ ਗੁੱਝੀਆਂ ਛਿੱਪੀਆਂ ਨੂੰ ਟੋਲਦੇ
ਨੈਣਾਂ ਵਾਲੇ ਨੈਣਾਂ ਨਾਲ ਤੱਕਦੇ,
ਲਕੀਰਾਂ ਤੇ ਰੇਖਾਂ ਤੇ ਘੂਰਾਂ ਤੇ ਮੰਦ ਮੰਦ ਨਿਰਵਾਨੀ
ਹਾਸੇ ਨੂੰ ਪਛਾਣਦੇ,